ਚੰਡੀਗੜ੍ਹ ‘ਚ ਔਰਤਾਂ ਨੂੰ ਰੱਖੜੀ ਦਾ ਤੋਹਫਾ, ਸਰਕਾਰੀ ਬੱਸਾਂ ‘ਚ ਫਰੀ ਸਫਰ

ਚੰਡੀਗੜ੍ਹ: ਰੱਖੜੀ ਵਾਲੇ ਦਿਨ ਚੰਡੀਗੜ੍ਹ ਦੀਆਂ ਔਰਤਾਂ ਸਰਕਾਰੀ ਬੱਸਾਂ ਵਿੱਚ ਫਰੀ ਸਫਰ ਕਰ ਸਕਣਗੀਆਂ। ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਊ) ਵੱਲੋਂ ਰੱਖੜੀ ਦੇ ਤਿਓਹਾਰ ਮੌਕੇ ਸ਼ਹਿਰ ਦੀਆਂ ਮਹਿਲਾਵਾਂ ਨੂੰ ਤੋਹਫਾ ਦਿੰਦੇ ਹੋਏ ਦਿਨ 30 ਅਗਸਤ ਨੂੰ ਸੀਟੀਯੂ ਦੀਆਂ ਲੋਕਲ ਬਸਾਂ ਵਿੱਚ ਮੁਫ਼ਤ ਯਾਤਰਾ ਦੀ ਸੁਵਿਧਾ ਦੇਣ ਦਾ ਫੈਸਲਾ ਲਿਆ ਗਿਆ ਹੈ।

ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਮਹਿਕਮੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰੱਖੜੀ ਦੇ ਤਿਓਹਾਰ ਮੌਕੇ ਸ਼ਹਿਰ ਦੀਆਂ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਇਹ ਸਹੂਲਤ ਸੀਟੀਊ ਵੱਲੋਂ ਸਮਾਜ ਵਿੱਚ ਮਹਿਲਾਵਾਂ ਦੀ ਅਨਿੱਖੜਵੀਂ ਭੂਮਿਕਾ ਲਈ ਉਨ੍ਹਾਂ ਨੂੰ ਸਨਮਾਨ ਦੇ ਪ੍ਰਤੀ ਵਜੋਂ ਦਿੱਤੀ ਗਈ ਹੈ। ਸੀਟੀਯੂ ਦੀ ਇਹ ਮੁਫ਼ਤ ਬੱਸ ਯਾਤਰਾ ਸੇਵਾ ਰੱਖੜੀ ਵਾਲੇ ਦਿਨ 30 ਅਗਸਤ ਨੂੰ ਮਹਿਲਾਵਾਂ ਲਈ ਸ਼ਹਿਰ ਦੀ ਸੀਮਾ ਦੇ ਅੰਦਰ ਸਾਰੇ ਰੂਟਾਂ ’ਤੇ ਲਾਗੂ ਰਹੇਗੀ।

Spread the love