ਪੁਲਿਸ ਵੱਲੋਂ ਨੌਜਵਾਨ ਦੀ ਨਜਾਇਜ਼ ਕੁੱਟਮਾਰ, ਲੋਕਾਂ ਨੇ ਥਾਣਾ ਘੇਰਿਆ

ਬੁਢਲਾਡਾ 24 ਅਗਸਤ (ਅਮਿਤ ਕੁਮਾਰ) ਨਸ਼ਾ ਤਸਕਰੀ ਦੀ ਆੜ ‘ਚ ਸਦਰ ਥਾਣਾ ਬੁਢਲਾਡਾ ਦੇ ਮੁਲਾਜ਼ਮਾਂ ਵੱਲੋਂ ਨਜਦੀਕੀ ਪਿੰਡ ਬੱਛੋਆਣਾ ਦੇ ਹਰਵਿੰਦਰ ਸਿੰਘ ਦੀ ਬਹੁਤ ਹੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।ਪਿੰਡ ਬੱਛੋਆਣਾ ਦੇ ਅਕਾਲੀ ਆਗੂ ਬਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਨੌਜਵਾਨ ਹਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਰੋਜਾਨਾ ਦੀ ਤਰ੍ਹਾਂ ਸ਼ਾਮ ਸਮੇਂ ਸੈਰ ਕਰਨ ਜਾ ਰਿਹਾ ਸੀ ਤਾਂ ਅਚਾਨਕ ਸਦਰ ਪੁਲਿਸ ਨਾਲ ਸਬੰਧਤ ਕੁਝ ਮੁਲਾਜਮਾਂ ਵੱਲੋਂ ਉਸਨੂੰ ਬਿਨ ਕਸੂਰ ਦੇ ਗ੍ਰਿਫਤਾਰ ਕਰਕੇ ਸਦਰ ਥਾਣੇ ਵਿੱਚ ਲੈ ਗਏ। ਇਸ ਦੌਰਾਨ ਪਿੰਡ ਵਿੱਚ ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਰੋਹ ਵਿੱਚ ਆਏ ਲੋਕਾਂ ਨੇ ਸਦਰ ਥਾਣੇ ਨੂੰ ਘੇਰ ਕੇ ਪੁਲਿਸ ਖਿਲਾਫ ਨਾਅਰੇਬਾਜੀ ਕੀਤੀ ਗਈ। ਲੋਕਾਂ ਦੇ ਰੋਹ ਅੱਗੇ ਝੁਕਦਿਆਂ ਪੁਲਿਸ ਨੇ ਨੌਜਵਾਨ ਨੂੰ ਰਿਹਾ ਕਰ ਦਿੱਤਾ ਜਿੱਥੇ ਇਲਾਜ ਲਈ ਨੌਜਵਾਨ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ। ਥਾਣੇ ਦੇ ਬਾਹਰ ਸੈਂਕੜੇ ਦੀ ਤਦਾਦ ਔਰਤਾਂ ਅਤੇ ਮਰਦਾਂ ਵੱਲੋਂ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਇਨਸਾਫ ਲਈ ਪਿੰਡ ਦੇ ਲੋਕਾਂ ਵੱਲੋਂ ਸਾਂਝੀ 11 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਧਰਨਾਕਾਰੀ ਮੰਗ ਕਰ ਰਹੇ ਸਨ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜਮਾਂ ਨੂੰ ਤੁਰੰਤ ਮੁਅਤਲ ਕਰਦਿਆਂ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕੁੱਟਮਾਰ ਕਰਨ ਵਾਲੇ ਮੁਲਾਜਮ ਸ਼ਰਾਬ ਦੇ ਨਸ਼ੇ ਵਿੱਚ ਸਨ। ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਇਨਸਾਫ ਦੇਣ ਦਾ ਭਰੋਸਾ ਦਿੱਤਾ। ਪ੍ਰੰਤੂ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਧਰਨੇ ਵਿੱਚ ਪਿੰਡ ਬੱਛੋਆਣਾ ਦੇ ਮਨਜੀਤ ਸਿੰਘ ਪੋਪੀ ਸੰਮਤੀ ਮੈਂਬਰ,ਮੇਜਰ ਸਿੰਘ ਨਹਿੰਗ, ਨਛੱਤਰ ਸਿੰਘ, ਭੂਰਾ ਸਿੰਘ, ਮੰਗਤ ਸਿੰਘ, ਕਾਲਾ ਸਿੰਘ, ਗੁਰਮੇਲ ਸਿੰਘ, ਗੁਰਧਿਆਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ।

ਫੋੋਟੋ : ਬੁਢਲਾਡਾ — ਸਦਰ ਥਾਣੇ ਦੇ ਗੇਟ ਅੱਗੇ ਬੈਠੀਆਂ ਬੀਬੀਆਂ

Spread the love