ਪ੍ਰਧਾਨ ਮੰਤਰੀ ਮੋਦੀ ‘ਗ੍ਰੈਂਡ ਕਰਾਸ ਆਫ਼ ਦਾ ਆਰਡਰ ਆਫ਼ ਆਨਰ’ ਨਾਲ ਸਨਮਾਨਿਤ

ਏਥਨਜ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੂਨਾਨ ਦੀ ਰਾਸ਼ਟਰਪਤੀ ਕੈਟਰੀਨਾ ਐਨ. ਸਾਕੇਲਾਰੋਪੋਲੂ ਨੇ ‘ਗ੍ਰੈਂਡ ਕਰਾਸ ਆਫ਼ ਦਾ ਆਰਡਰ ਆਫ਼ ਆਨਰ’ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਮੈਂ ਰਾਸ਼ਟਰਪਤੀ ਕੈਟਰੀਨਾ ਐਨ. ਸਾਕੇਲਾਰੋਪੋਲੂ, ਗ੍ਰੀਸ ਦੀ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਇਹ ਭਾਰਤ ਪ੍ਰਤੀ ਗ੍ਰੀਸ ਦੇ ਲੋਕਾਂ ਦੇ ਸਤਿਕਾਰ ਨੂੰ ਦਰਸਾਉਂਦਾ ਹੈ।

Spread the love