ਤਾਮਿਲਨਾਡੂ:ਸਟੇਸ਼ਨ ‘ਤੇ ਰੇਲਗੱਡੀ ਨੂੰ ਅੱਗ ਲੱਗਣ ਕਾਰਨ 10 ਦੀ ਮੌਤ, 20 ਜ਼ਖਮੀ

ਚੰਡੀਗੜ੍ਹ: ਸ਼ਨੀਵਾਰ ਤੜਕੇ ਮਦੁਰਾਈ ਰੇਲਵੇ ਸਟੇਸ਼ਨ ਨੇੜੇ ਬੋਦੀ ਲੇਨ ‘ਤੇ ਖੜੀ ਇਕ ਟੂਰਿਸਟ ਟਰੇਨ ‘ਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਰਿਪੋਰਟ ਅਨੁਸਾਰ ਲਾਸ਼ਾਂ ਨੂੰ ਮਦੁਰਾਈ ਦੇ ਸਰਕਾਰੀ ਰਾਜਾਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹੈ।

ਅੱਜ ਸਵੇਰੇ ਕਰੀਬ 5:30 ਵਜੇ ਮਦੁਰਾਈ ਰੇਲਵੇ ਸਟੇਸ਼ਨ ‘ਤੇ ਰੁਕੇ ਇੱਕ ਕੋਚ ਵਿੱਚ ਅੱਗ ਲੱਗ ਗਈ। ਇਸ ਵਿੱਚ ਉੱਤਰ ਪ੍ਰਦੇਸ਼ ਤੋਂ ਸ਼ਰਧਾਲੂ ਸਵਾਰ ਸਨ। ਜਦੋਂ ਉਨ੍ਹਾਂ ਨੇ ਕੌਫੀ ਬਣਾਉਣ ਲਈ ਗੈਸ ਚੁੱਲ੍ਹਾ ਜਗਾਇਆ ਤਾਂ ਗੈਸ ਸਿਲੰਡਰ ਫਟ ਗਿਆ। ਹੁਣ ਤੱਕ, ਅਸੀਂ ਨੌਂ ਲਾਸ਼ਾਂ ਪ੍ਰਾਪਤ ਕਰ ਲਈਆਂ ਹਨ

Spread the love