ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ 7 ਤੋਂ 10 ਸਤੰਬਰ ਤਕ ਭਾਰਤ ਦਾ ਦੌਰਾ ਕਰਨਗੇ ਅਤੇ ਇਸ ਦੌਰਾਨ ਯੂਕਰੇਨ ਯੁੱਧ ਸਮੇਤ ਕਈ ਵਿਸ਼ਵ ਮੁੱਦਿਆਂ ‘ਤੇ ਹੋਰ ਆਗੂਆਂ ਨਾਲ ਚਰਚਾ ਕਰਨਗੇ।

ਜੀ-20 ਵਿਸ਼ਵ ਨੇਤਾਵਾਂ ਦਾ ਸੰਮੇਲਨ ਨਵੀਂ ਦਿੱਲੀ ਵਿਚ 9 ਤੋਂ 10 ਸਤੰਬਰ ਤਕ ਹੋਵੇਗਾ।

ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਿਨ ਜੀਨ-ਪੀਅਰੇ ਨੇ ਕਿਹਾ, “ਰਾਸ਼ਟਰਪਤੀ ਬਾਈਡਨ ਅਤੇ ਜੀ-20 ਸਹਿਯੋਗੀ ਯੂਕਰੇਨ ਸੰਘਰਸ਼ ਦੇ ਆਰਥਕ ਅਤੇ ਸਮਾਜਕ ਪ੍ਰਭਾਵਾਂ ਨੂੰ ਖਤਮ ਕਰਨ, ਸਵੱਛ ਊਰਜਾ ਅਤੇ ਜਲਵਾਯੂ ਪਰਿਵਰਤਨ ਸਮੇਤ ਕਈ ਵਿਸ਼ਵ ਮੁੱਦਿਆਂ ਨੂੰ ਹੱਲ ਕਰਨ ਲਈ ਸਾਂਝੇ ਯਤਨਾਂ ‘ਤੇ ਚਰਚਾ ਕਰਨਗੇ।”

Spread the love