ਚੰਡੀਗੜ੍ਹ ਨੇ ਚਾਰ ਸ਼੍ਰੇਣੀਆਂ ‘ਚ ਜਿੱਤਿਆ ਸਮਾਰਟ ਸਿਟੀ ਐਵਾਰਡ

ਬਣਿਆ ਨੇ Chandigarh: ਭਾਰਤ ਸਰਕਾਰ ਦੇ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਕਰਵਾਏ ਗਏ ਆਲ ਇੰਡੀਆ ਸਮਾਰਟ ਸਿਟੀਜ਼ ਐਵਾਰਡ ਮੁਕਾਬਲੇ-2022 ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚੰਡੀਗੜ੍ਹ ਸਮਾਰਟ ਸਿਟੀ ਮੋਹਰੀ ਬਣਿਆ ਇਸ ਮੁਕਾਬਲੇ ਵਿੱਚ ਚੰਡੀਗੜ੍ਹ ਸ਼ਹਿਰ ਨੂੰ ਚਾਰ ਸ਼੍ਰੇਣੀਆਂ ਵਿੱਚ ਵੱਖ ਵੱਖ ਐਵਾਰਡਾਂ ਨਾਲ ਸਨਮਾਨਿਆ ਗਿਆ ਹੈ। ਚੰਡੀਗੜ੍ਹ ਸ਼ਹਿਰ ਨੂੰ ਮੋਬਿਲਿਟੀ ਤੇ ਗਵਰਨੈਂਸ ਸ਼੍ਰੇਣੀਆਂ ਵਿੱਚ ਪਹਿਲਾ ਸਥਾਨ, ਸਰਵੋਤਮ ਯੂਟੀ ਐਵਾਰਡ ਤੇ ਸੈਨੀਟੇਸ਼ਨ ਸ਼੍ਰੇਣੀ ਵਿੱਚ ਤੀਜਾ ਸਥਾਨ ਸ਼ਾਮਲ ਹੈ। ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਚੰਡੀਗੜ੍ਹ ਦੀਆਂ ਪ੍ਰਸ਼ੰਸਾਯੋਗ ਪ੍ਰਾਪਤੀਆਂ ਦਾ ਸਿਹਰਾ ਇੱਕ ਹਰਿਆ-ਭਰਿਆ ਤੇ ਵਧੇਰੇ ਟਿਕਾਊ ਸ਼ਹਿਰ ਬਣਾਉਣ ਦੇ ਉਦੇਸ਼ ਨਾਲ ਕੀਤੀਆਂ ਗਈਆਂ ਬੁਨਿਆਦੀ ਪਹਿਲਕਦਮੀਆਂ ਲਈ ਦਿੱਤਾ ਗਿਆ ਹੈ।

Spread the love