ਪੰਜਾਬ ‘ਚ ਹੋਇਆ ਮਹਿੰਗਾ, ਵਧੇ 10 ਫੀਸਦੀ ਨਵੇਂ ਰੇਟ 1 ਸਤੰਬਰ ਤੋਂ ਹੋਣਗੇ ਲਾਗੂ

ਚੰਡੀਗੜ੍ਹ: ਸਤੰਬਰ ਤੋਂ ਪੰਜਾਬ ਦਾ ਇੱਕ ਟੋਲ ਮਹਿੰਗਾ ਹੋਣ ਜਾ ਰਿਹਾ ਹੈ। ਕਿਉਂਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਹੁਣ ਟੋਲ ਫੀਸ ‘ਚ ਕੀਤੇ ਵਾਧੇ ਦੀ ਨਵੀਂ ਲਿਸਟ ਜਾਰੀ ਕਰ ਦਿੱਤੀ ਹੈ। ਦੱਸ ਦਈਏ ਲੁਧਿਆਣਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ ਇੱਕ ਵਾਰ ਫਿਰ ਹੋਰ ਮਹਿੰਗਾ ਹੋ ਗਿਆ ਹੈ। ਹੁਣ ਇਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ 1 ਸਤੰਬਰ ਤੋਂ ਵਾਹਨਾਂ ਦੀ ਟੋਲ ਫੀਸ ਪਹਿਲਾਂ ਤੋਂ ਵੱਧ ਦੇਣੀ ਪਵੇਗੀ। ਇਥੇ ਹਰ ਸਾਲ 1 ਸਤੰਬਰ ਨੂੰ ਟੋਲ ਫੀਸ ਦਾ ਵਾਧਾ ਕੀਤਾ ਜਾਂਦਾ ਹੈ ਅਤੇ ਹੁਣ ਇਹ ਨਵੇਂ ਟੋਲ ਰੇਟ 31 ਅਗਸਤ ਦੀ ਰਾਤ 12 ਵਜੇ ਤੋਂ ਵਾਹਨਾਂ ’ਤੇ ਲਾਗੂ ਹੋ ਜਾਣਗੇ। ਪੰਜਾਬ ਦਾ ਇਹ ਟੋਲ ਹੋਇਆ ਮਹਿੰਗਾ, ਵਧੇ 10 ਫੀਸਦੀ ਨਵੇਂ ਰੇਟ 1 ਸਤੰਬਰ ਤੋਂ ਹੋਣਗੇ ਲਾਗੂ

Spread the love