ਕੋਲਕਾਤਾ :ਪੱਛਮੀ ਬੰਗਾਲ ਦੇ ਉੱਤਰੀ 24 ਪਰਗਾਨਾ ਜ਼ਿਲ੍ਹੇ ਦੇ ਦੱਤਾਪੁਕੁਰ ਵਿੱਚ ਇੱਕ ਗੈਰ-ਕਾਨੂੰਨੀ ਪਟਾਕਾ ਨਿਰਮਾਣ ਯੂਨਿਟ ਵਿੱਚ ਧਮਾਕੇ ਨਾਲ ਕਈ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਬਚਾਅ ਅਧਿਕਾਰੀਆਂ ਨੇ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੀ ਪੁਸ਼ਟੀ ਕਰਦੇ ਹੋਏ ਦਾਅਵਾ ਕੀਤਾ ਕਿ ਮਲਬੇ ਦੇ ਢੇਰ ਤੋਂ ਪਹਿਲਾਂ ਹੀ 5 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਿੱਥੇ ਪਟਾਕੇ ਬਣਾਉਣ ਵਾਲੀ ਇਕਾਈ ਪਹਿਲਾਂ ਹੀ ਖੜ੍ਹੀ ਸੀ। ਫਾਇਰ ਸਟੇਸ਼ਨ ਦੇ ਅਧਿਕਾਰੀ ਆਸ਼ੀਸ਼ ਘੋਸ਼ ਨੇ ਏਐਨਆਈ ਨੂੰ ਦੱਸਿਆ, “ਹੁਣ ਤੱਕ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।” ਦੱਤਾਪੁਕੁਰ ਦੇ ਪੁਲਿਸ ਸੂਤਰਾਂ ਅਨੁਸਾਰ ਧਮਾਕੇ ਵਿਚ ਕਈ ਹੋਰ ਲੋਕਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦਾ ਖਦਸ਼ਾ ਹੈ । ਇਹ ਖਬਰ ਲਿਖੇ ਜਾਣ ਤੱਕ ਬਚਾਅ ਕਾਰਜ ਜਾਰੀ ਸੀ ।

Spread the love