ਸੀਐਮ ਭਗਵੰਤ ਮਾਨ ਸ਼ਹੀਦ ਜਵਾਨ ਦੇ ਘਰ ਪਹੁੰਚ ਸੌਂਪਿਆ ਇੱਕ ਕਰੋੜ ਦਾ ਚੈੱਕ

ਲੱਦਾਖ ‘ਚ ਸ਼ਹੀਦ ਹੋਏ ਬੱਸੀ ਪਠਾਣਾਂ ਦੇ ਬਹਾਦਰ ਸਿਪਾਹੀ ਤਰਨਜੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ। ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸ਼ਹੀਦ ਤਰਨਜੀਤ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਸ਼ਹੀਦੀ ਸਨਮਾਨ ਰਾਸ਼ੀ ਵਜੋਂ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ। ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਸ਼ਕਤ ਕਰਨ ਲਈ ਵਚਨਬੱਧ ਹੈ।

ਦੱਸ ਦਈਏ ਕਿ 19 ਅਗਸਤ ਨੂੰ ਲੇਹ ਤੋਂ 6 ਕਿਲੋਮੀਟਰ ਦੂਰ ਨੌਮਾ ਤਹਿਸੀਲ ਦੇ ਕਿਆਰੀ ਨਾਮਕ ਸਥਾਨ ‘ਤੇ ਫੌਜ ਦਾ ਇੱਕ ਟਰੱਕ ਅਚਾਨਕ ਖਾਈ ‘ਚ ਡਿੱਗ ਗਿਆ ਸੀ ਜਿਸ ‘ਚ 10 ਫੌਜੀ ਜਵਾਨ ਸਵਾਰ ਸਨ। ਇਨ੍ਹਾਂ ‘ਚੋਂ 8 ਦੀ ਮੌਕੇ ‘ਤੇ ਹੀ ਜਾਨ ਚਲੀ ਗਈ। ਦੋ ਜਣਿਆਂ ਨੂੰ ਲੇਹ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਇੱਕ ਜਵਾਨ ਗੰਭੀਰ ਹਾਲਤ ਵਿੱਚ ਇਲਾਜ ਅਧੀਨ ਹੈ। ਫੌਜ ਦੇ ਟਰੱਕ ਦੇ ਨਾਲ ਇੱਕ ਐਂਬੂਲੈਂਸ ਤੇ USV ਵੀ ਸਨ। ਇਨ੍ਹਾਂ ਸਾਰੀਆਂ ਗੱਡੀਆਂ ਵਿੱਚ ਕੁੱਲ 34 ਫੌਜੀ ਸਵਾਰ ਸਨ। ਇਹ ਹਾਦਸਾ ਸ਼ਾਮ ਕਰੀਬ 6.30 ਵਜੇ ਵਾਪਰਿਆ ਸੀ।

Spread the love