ਜੀ-20 ਸੰਮੇਲਨ:ਸਥਾਨ, ਹੋਟਲਾਂ, ਹਵਾਈ ਅੱਡੇ ‘ਤੇ ਤਾਇਨਾਤ ਰਹਿਣਗੀਆਂ 50 ਐਂਬੂਲੈਂਸਾਂ

ਨਵੀਂ ਦਿੱਲੀ: ਕਿਸੇ ਵੀ ਡਾਕਟਰੀ ਐਮਰਜੈਂਸੀ ਨਾਲ ਨਜਿੱਠਣ ਲਈ ਹੋਟਲਾਂ, ਹਵਾਈ ਅੱਡਿਆਂ ਅਤੇ ਜੀ-20 ਸੰਮੇਲਨ ਦੇ ਮੁੱਖ ਸਥਾਨ ਭਾਰਤ ਮੰਡਪਮ ‘ ਤੇ ਢੁਕਵੇਂ ਮੈਡੀਕਲ ਸਟਾਫ ਨਾਲ 50 ਐਂਬੂਲੈਂਸਾਂ ਨੂੰ ਤਿਆਰ ਰੱਖਿਆ ਜਾਵੇਗ

ਇੱਕ ਸੂਤਰ ਨੇ ਕਿਹਾ, “ਆਰਐਮਐਲ ਅਤੇ ਏਮਜ਼ ਵਰਗੇ ਹਸਪਤਾਲ 50 ਐਂਬੂਲੈਂਸਾਂ ਦੇ ਨਾਲ ਕਿਸੇ ਵੀ ਹੰਗਾਮੀ ਸਥਿਤੀ ਲਈ ਤਿਆਰ ਰਹਿਣਗੇ ਜੋ ਕਿ ਹੋਟਲਾਂ, ਹਵਾਈ ਅੱਡੇ ਅਤੇ ਜੀ20 ਸਥਾਨ ਦੇ ਨੇੜੇ ਤਾਇਨਾਤ ਕੀਤੇ ਜਾਣਗੇ। ਜੀ-20 ਸੰਮੇਲਨ ਸਥਾਨ ਦੇ ਨੇੜੇ ਮੈਡੀਕਲ ਪ੍ਰਬੰਧ ਵੀ ਹੋਣਗੇ । ਆਉਣ ਵਾਲੇ ਡੈਲੀਗੇਟਾਂ ਦੁਆਰਾ ਲੋੜੀਂਦੀ ਕਿਸੇ ਵੀ ਡਾਕਟਰੀ ਸਹਾਇਤਾ ਦੀ ਪੂਰਤੀ ਲਈ ਸਮਰਪਿਤ ਮੈਡੀਕਲ ਸਟਾਫ਼ ਵਾਲੀਆਂ ਟੀਮਾਂ ਨੂੰ 24 ਘੰਟੇ ਤਾਇਨਾਤ ਕੀਤਾ ਜਾਵੇਗਾ।

Spread the love