ਨੂਹ ਹਿੰਸਾ: ISIS ਨੇ ਬਦਲਾ ਲੈਣ ਦੀ ਧਮਕੀ ਦਿੱਤੀ

ਚੰਡੀਗੜ੍ਹ: ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਆਪਣੇ ਮੈਗਜ਼ੀਨ ‘ਵਾਇਸ ਆਫ ਖੁਰਾਸਾਨ’ ਦਾ ਨਵਾਂ ਐਡੀਸ਼ਨ ਜਾਰੀ ਕੀਤਾ ਹੈ। ਇਸ ਐਡੀਸ਼ਨ ਵਿੱਚ ਆਈਐਸ ਨੇ ਨੂਹ ਹਿੰਸਾ ਅਤੇ ਗਿਆਨਵਾਪੀ ਮਸਜਿਦ ਮਾਮਲੇ ‘ਤੇ ਲੇਖ ਲਿਖ ਕੇ ਭਾਰਤੀ ਮੁਸਲਮਾਨਾਂ ਨੂੰ ਜੇਹਾਦ ਲਈ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਮੈਗਜ਼ੀਨ ਵਿੱਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਨਾਮ ਲਿਖ ਕੇ ਧਮਕੀਆਂ ਵੀ ਦਿੱਤੀਆਂ ਗਈਆਂ ਹਨ।

ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼

ਜਾਣਕਾਰੀ ਮੁਤਾਬਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਆਪਣੇ ਮੈਗਜ਼ੀਨ ਵਾਇਸ ਆਫ ਖੁਰਾਸਾਨ ਦਾ ਨਵਾਂ ਐਡੀਸ਼ਨ ਜਾਰੀ ਕੀਤਾ ਹੈ। ਖੁਰਾਸਾਨ ਨਾਮੀ ਪ੍ਰੋਪੋਗੰਡਾ ਮੈਗਜ਼ੀਨ ਦੇ ਇਸ ਐਡੀਸ਼ਨ ਵਿੱਚ ਆਈਐਸ ਨੇ ਨੂਹ ਹਿੰਸਾ ਅਤੇ ਗਿਆਨਵਾਪੀ ਮਸਜਿਦ ਮਾਮਲੇ ‘ਤੇ ਲੇਖ ਲਿਖ ਕੇ ਭਾਰਤੀ ਮੁਸਲਮਾਨਾਂ ਨੂੰ ਜੇਹਾਦ ਲਈ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ । ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਅਤੇ ਟੈਲੀਗ੍ਰਾਮ ਰਾਹੀਂ ਜਾਰੀ ਕੀਤੇ ਜਾ ਰਹੇ IS ਮੈਗਜ਼ੀਨ ‘ਤੇ NIA ਲਗਾਤਾਰ ਸ਼ਿਕੰਜਾ ਕੱਸ ਰਹੀ ਹੈ।

ਇਸਲਾਮਿਕ ਸਟੇਟ ਮੈਗਜ਼ੀਨ ਵਾਇਸ ਆਫ ਖੁਰਾਸਾਨ ਦੇ ਕਵਰ ਪੇਜ ‘ਤੇ ਬੁਲਡੋਜ਼ਰ ਦੀ ਫੋਟੋ ਦੀ ਵਰਤੋਂ ਕੀਤੀ ਗਈ ਹੈ ਜੋ ਨੂਹ ‘ਚ ਵਰਤਿਆ ਗਿਆ ਸੀ। ਮੈਗਜ਼ੀਨ ‘ਚ ਮੋਨੂੰ ਮਾਨੇਸਰ ਅਤੇ ਬਿੱਟੂ ਬਜਰੰਗੀ ਦਾ ਜ਼ਿਕਰ ਕਰਦੇ ਹੋਏ ਲਿਖਿਆ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਭੜਕਾਊ ਵੀਡੀਓ ਬਣਾਈ, ਜਿਸ ਤੋਂ ਬਾਅਦ ਮੁਸਲਮਾਨਾਂ ‘ਤੇ ਹਮਲਾ ਕੀਤਾ ਗਿਆ। ਮੁਸਲਮਾਨਾਂ ਦੇ 500 ਘਰ ਢਾਹ ਕੇ ਸਾੜ ਦਿੱਤੇ ਗਏ ਜਿਸ ਦਾ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਸਮਰਥਨ ਕੀਤਾ। ਮੈਗਜ਼ੀਨ ‘ਚ ਬਦਲਾ ਲੈਣ ਦੀ ਗੱਲ ਸਾਹਮਣੇ ਆਈ ਹੈ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਵੀ ਉਨ੍ਹਾਂ ਦਾ ਨਾਂ ਲਿਖ ਕੇ ਧਮਕੀ ਦਿੱਤੀ ਗਈ ਸੀ।

Spread the love