ਚੰਡੀਗੜ੍ਹ: ਬ੍ਰਿਟੇਨ ‘ਚ ਏਅਰ ਟਰੈਫਿਕ ਕੰਟਰੋਲ ਸਿਸਟਮ ਫੇਲ ਹੋ ਗਿਆ ਹੈ, ਜਿਸ ਕਾਰਨ ਏਅਰ ਸਪੇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੈੱਟਵਰਕ ‘ਚ ਖਰਾਬੀ ਕਾਰਨ ਉਡਾਣਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਸਕਾਟਿਸ਼ ਏਅਰਲਾਈਨ ਲੋਗਨਏਅਰ ਨੇ ਕਿਹਾ ਕਿ ਯੂਕੇ ਏਅਰ ਟ੍ਰੈਫਿਕ ਕੰਟਰੋਲ ਦੇ ਕੰਪਿਊਟਰ ਸਿਸਟਮ ਵਿੱਚ ਇੱਕ ਨੈੱਟਵਰਕ ਖਰਾਬੀ ਦਾ ਪਤਾ ਲੱਗਾ ਹੈ। ਇਸ ਦੇ ਨਾਲ ਹੀ ਅਲਰਟ ਜਾਰੀ ਕੀਤਾ ਗਿਆ ਹੈ ਕਿ ਅੰਤਰਰਾਸ਼ਟਰੀ ਉਡਾਣਾਂ ‘ਚ ਦੇਰੀ ਹੋ ਸਕਦੀ ਹੈ।

ਇਕ ਬੁਲਾਰੇ ਨੇ ਕਿਹਾ ਕਿ ਅਸੀਂ ਤਕਨੀਕੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਜੀਨੀਅਰ ਇਸ ਤਕਨੀਕੀ ਖਾਮੀ ਨੂੰ ਲੱਭਣ ਅਤੇ ਠੀਕ ਕਰਨ ਲਈ ਕੰਮ ਕਰ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਨੈਸ਼ਨਲ ਏਅਰ ਟ੍ਰੈਫਿਕ ਸਰਵਿਸਿਜ਼ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਅਸੀਂ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ, ਇਸ ਦਾ ਕਾਰਨ ਕੀ ਹੈ ਜਾਂ ਇਸ ਨੂੰ ਠੀਕ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ, ਇਸ ਬਾਰੇ NATS ਦੁਆਰਾ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਸਕਾਟਿਸ਼ ਏਅਰਲਾਈਨਜ਼ ਲੋਗਨੇਅਰ ਅਤੇ ਈਜ਼ੀਜੈੱਟ ਦੋਵਾਂ ਨੇ ਯਾਤਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਡਾਣਾਂ ਵਿੱਚ ਦੇਰੀ ਹੋ ਸਕਦੀ ਹੈ। ਇਕ ਯਾਤਰੀ ਨੇ ਕਿਹਾ ਕਿ ਉਹ ਬੁਡਾਪੇਸਟ ਹਵਾਈ ਅੱਡੇ ਦੇ ਰਨਵੇਅ ‘ਤੇ ਇਕ ਜਹਾਜ਼ ‘ਤੇ ਸੀ, ਪਰ ਸਾਨੂੰ ਹੁਣੇ ਦੱਸਿਆ ਗਿਆ ਹੈ ਕਿ ਬ੍ਰਿਟੇਨ ਦਾ ਹਵਾਈ ਖੇਤਰ ਬੰਦ ਹੈ, ਉੱਥੇ 12 ਘੰਟੇ ਤੱਕ ਰੁਕਣਾ ਪੈ ਸਕਦਾ ਹੈ।

Spread the love