G20 ਸੁਰੱਖਿਆ: ਅਮਰੀਕਾ, ਬ੍ਰਿਟੇਨ ਦੀਆਂ ਸੁਰੱਖਿਆ ਟੀਮਾਂ ਪਹੁੰਚੀਆਂ ਭਾਰਤ

,

ਚੰਡੀਗੜ੍ਹ :ਭਾਰਤ ਇਸ ਸਾਲ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ। ਇਸ ਸਬੰਧੀ ਸਭ ਤੋਂ ਅਹਿਮ ਮੀਟਿੰਗ 8 ਅਤੇ 9 ਸਤੰਬਰ ਨੂੰ ਦਿੱਲੀ ਵਿਖੇ ਹੋਣ ਜਾ ਰਹੀ ਹੈ। ਜੀ-20 ਸੰਮੇਲਨ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਲਈ ਸਾਰੀਆਂ ਏਜੰਸੀਆਂ ਲਗਾਤਾਰ ਮੀਟਿੰਗਾਂ ਕਰ ਰਹੀਆਂ ਹਨ। ਪ੍ਰਗਤੀ ਮੈਦਾਨ ਜਿੱਥੇ ਇਹ ਮੀਟਿੰਗ ਹੋਵੇਗੀ, ਉੱਥੇ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਕਿਸੇ ਵੀ ਵਿਦੇਸ਼ੀ ਮਹਿਮਾਨ ਦੀ ਸੁਰੱਖਿਆ ਵਿੱਚ ਕੋਈ ਕੁਤਾਹੀ ਨਾ ਹੋਵੇ। ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਲਈ ਕੇਂਦਰੀ ਅਰਧ ਸੈਨਿਕ ਬਲ, ਐਨਸੀਜੀ ਕਮਾਂਡੋ ਅਤੇ ਦਿੱਲੀ ਪੁਲਿਸ ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਸਾਰੀਆਂ ਸੁਰੱਖਿਆ ਏਜੰਸੀਆਂ ਦੇ ਕਮਾਂਡੋਜ਼ ਨੂੰ ਸੁਰੱਖਿਆ ਲਈ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ।

ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਸੁਰੱਖਿਆ ‘ਚ ਤਾਇਨਾਤ ‘ਅਮਰੀਕਨ ਸੀਕ੍ਰੇਟ ਸਰਵਿਸ’ ਦਾ ਦਸਤਾ ਜੀ-20 ਬੈਠਕ ਸ਼ੁਰੂ ਹੋਣ ਤੋਂ 3 ਦਿਨ ਪਹਿਲਾਂ ਦਿੱਲੀ ਪਹੁੰਚ ਰਿਹਾ ਹੈ। ਇਹ ਦਸਤਾ ਬਿਡੇਨ ਦੇ ਹੋਟਲ ਤੋਂ ਪ੍ਰਗਤੀ ਮੈਦਾਨ ਤੱਕ ਸੁਰੱਖਿਆ ਦੇ ਠੋਸ ਪ੍ਰਬੰਧਾਂ ਨੂੰ ਦੇਖੇਗੀ। ਪ੍ਰਗਤੀ ਮੈਦਾਨ ਵਿਖੇ ਨਵੇਂ ਬਣੇ ‘ਸਟੇਟ ਆਫ ਆਰਟ ਕਨਵੈਨਸ਼ਨ ਕੰਪਲੈਕਸ’, ਵੱਖ-ਵੱਖ ਰਸਤਿਆਂ, ਹੋਟਲਾਂ ਅਤੇ ਅਮਰੀਕੀ ਸੀਕਰੇਟ ਸਰਵਿਸ ਦੇ ਦਸਤੇ ਇਨ੍ਹਾਂ ਸਾਰੀਆਂ ਥਾਵਾਂ ‘ਤੇ ਪਹੁੰਚਣਗੇ।

ਵਿਦੇਸ਼ੀ ਮਹਿਮਾਨਾਂ ਨੂੰ ਦਿੱਲੀ ਦੇ 23 ਹੋਟਲਾਂ ਅਤੇ ਐਨਸੀਆਰ ਦੇ 9 ਹੋਟਲਾਂ ਵਿੱਚ ਠਹਿਰਾਉਣ ਦੀ ਯੋਜਨਾ ਬਣਾਈ ਗਈ ਹੈ।

Spread the love