INDIA ਦੀ ਤੀਜੀ ਬੈਠਕ ‘ਚ ਕਨਵੀਨਰ ਦਾ ਨਾਂ ਹੋਵੇਗਾ ਤੈਅ

ਚੰਡੀਗੜ੍ਹ: 31 ਅਗਸਤ ਤੋਂ 1 ਸਤੰਬਰ ਦਰਮਿਆਨ ਮੁੰਬਈ ‘ਚ ਭਾਰਤ ਗਠਜੋੜ ਦੀ ਤੀਜੀ ਅਹਿਮ ਬੈਠਕ ਹੋਣੀ ਹੈ,ਜਿਸ ਵਿੱਚ INDIA ਗਰੁੱਪ ਦੇ ਕਨਵੀਨਰ ਦੇ ਨਾਂਅ ਉੱਤੇ ਸਹਿਮਤੀ ਕਰਕੇ ਐਲਾਨ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਇਸ ਅਹਿਮ ਮੀਟਿੰਗ ਵਿੱਚ ਕਨਵੀਨਰ ਤੋਂ ਇਲਾਵਾ ਵੱਖ ਵੱਖ ਰਾਜਾਂ ਲਈ ਕੋਆਰਡੀਨੇਟਰ ਵੀ ਨਿਯੁਕਤ ਕਰਨ ਬਾਰੇ ਏਜੰਡਾ ਲਿਆਂਦਾ ਜਾਵੇਗਾ ਤਾਂ ਜੋ ਚੋਣ ਪ੍ਰਚਾਰ ਦੌਰਾਨ ਪ੍ਰਭਾਵਸ਼ਾਲੀ ਅਤੇ ਤਾਲਮੇਲ ਵਾਲੇ ਤਰੀਕੇ ਨਾਲ ਅੱਗੇ ਵਧਿਆ ਜਾ ਸਕੇ। ਇਸ ਮੀਟਿੰਗ ਵਿੱਚ ਇਹ ਤੈਅ ਕੀਤਾ ਜਾਵੇਗਾ ਕਿ ਵਿਰੋਧੀ ਪਾਰਟੀਆਂ ਦਾ ਕੋਆਰਡੀਨੇਟਰ ਕੌਣ ਬਣੇਗਾ।

Spread the love