ਇਸ਼ਤਿਹਾਰ ਚ ਕਿਰਪਾਨ ਦੀ ਵਰਤੋਂ,ਸਿੱਖ ਭਾਵਨਾਵਾਂ ਦਾ ਅਪਮਾਨ- ਆਰ. ਪੀ. ਸਿੰਘ

ਨਵੀਂ ਦਿੱਲੀ, 29 ਅਗਸਤ- ਬਾਲੀਵੁੱਡ ਅਤੇ ਇਸ਼ਤਿਹਾਰ ਏਜੰਸੀਆਂ ਨੇ ਸਿੱਖ ਭਾਵਨਾਵਾਂ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ ਹੈ,ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਇਕ ਇਸ਼ਤਿਹਾਰ ਵਿਚ ਕਿਰਪਾਨ ਦੀ ਕੀਤੀ ਗਈ ਵਰਤੋਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਇਕ ਟਵੀਟ ਵਿਚ ਕਿਹਾ ਕਿ ਨੀਵੇਂ ਦਰਜੇ ਦੇ ਹਾਸਰਸ ਕਿਰਦਾਰਾਂ ਨਾਲ ਸਿੱਖਾਂ ਦੀ ਬੇਇੱਜ਼ਤੀ ਅਤੇ ਮਜ਼ਾਕ ਕਰਨਾ ਕਾਫ਼ੀ ਨਹੀਂ ਸੀ ਕਿ ਹੁਣ ਬਾਲੀਵੁੱਡ ਨੇ ਸਿੱਖ ਭਾਵਨਾਵਾਂ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਰਪਾਨ ਜੋ ਖ਼ਾਲਸੇ ਦਾ ਇਕ ਅਨਿੱਖੜਵਾਂ ਅੰਗ ਹੈ, ਸਿੱਖ ਦੇ ਪੰਜ ਧਰਮਾਂ ਵਿਚੋਂ ਇਕ ਹੈ, ਅਤੇ ਕੇਵਲ ‘ਸਾਬਤ ਸੂਰਤ’ ਖ਼ਾਲਸੇ ਨੂੰ ਹੀ ਇਸ ਨੂੰ ਸਜਾਉਣ ਦੀ ਇਜਾਜ਼ਤ ਹੈ। ਇਸ ਇਸ਼ਤਿਹਾਰ ਵਿਚ ਕਿਰਪਾਨ ਦੀ ਵਰਤੋਂ ਪ੍ਰੋਪ ਦੇ ਤੌਰ ’ਤੇ ਕੀਤੀ ਗਈ ਹੈ ਅਤੇ ਇਕ ਕਲੀਨ ਸ਼ੇਵਨ ਐਕਟਰ ਇਸ ਨੂੰ ਪਹਿਨ ਰਿਹਾ ਹੈ, ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ।

Spread the love