ਕਸ਼ਮੀਰ ‘ਚ ਹੋਵੇਗਾ 71ਵਾਂ ਮਿਸ ਵਰਲਡ 2023 ਮੁਕਾਬਲਾ

ਚੰਡੀਗੜ੍ਹ: 71ਵਾਂ ਮਿਸ ਵਰਲਡ 2023 ਮੁਕਾਬਲਾ ਕਸ਼ਮੀਰ ‘ਚ ਹੋਵੇਗਾ। ਮਈ ‘ਚ ਹੋਈ ਜੀ-20 ਮੀਟਿੰਗ ਦੀ ਬਦੌਲਤ 71ਵਾਂ ਮਿਸ ਵਰਲਡ 2023 ਮੁਕਾਬਲਾ ਇਸ ਸਾਲ ਦੇ ਅੰਤ ‘ਚ ਕਸ਼ਮੀਰ ‘ਚ ਹੋਵੇਗਾ ਜਿਸ ਵਿਚ 140 ਦੇਸ਼ ਹਿੱਸਾ ਲੈਣਗੇ।

ਮੰਗਲਵਾਰ ਨੂੰ ਸ੍ਰੀਨਗਰ ‘ਚ ਪ੍ਰੈੱਸ ਬ੍ਰੀਫਿੰਗ ਦੌਰਾਨ ਇਹ ਖੁਲਾਸਾ ਕੀਤਾ ਗਿਆ। ਪ੍ਰੈਸ ਕਾਨਫਰੰਸ ‘ਚ ਮਿਸ ਵਰਲਡ, ਕੈਰੋਲੀਨਾ ਬਿਲਾਵਸਕੀ, ਮਿਸ ਇੰਡੀਆ, ਸਿਨੀ ਸ਼ੈੱਟੀ, ਮਿਸ ਵਰਲਡ ਕੈਰੇਬੀਅਨ, ਐਮੀ ਪੇਨਾ ਤੇ ਮਿਸ ਵਰਲਡ ਇੰਗਲੈਂਡ ਜੇਸਿਕਾ ਗਗੇਨ ਤੇ ਮਿਸ ਵਰਲਡ ਅਮਰੀਕਾ ਸ਼੍ਰੀ ਸੈਣੀ ਤੇ ਮਿਸ ਏਸ਼ੀਆ ਪ੍ਰਿਸਿਲਾ ਕਾਰਲਾ ਸਪੁੱਤਰੀ ਯੂਲਸ ਨੇ ਭਾਗ ਲਿਆ।

Spread the love