ਚੰਡੀਗੜ੍ਹ: ਪੰਜਾਬ ਦੇ ਪਟਵਾਰੀਆਂ ਅਤੇ ਕਾਨੂੰਗੋ ਵੱਲੋਂ ਪੰਜਾਬ ਭਰ ਚ ਵਾਧੂ ਚਾਰਜ ਵਾਲੇ ਪਟਵਾਰ ਸਰਕਲਾਂ ਦਾ ਕੰਮ ਛੱਡ ਦਿੱਤਾ ਗਿਆ ਹੈ ਜਿਸ ਕਰਕੇ ਆਮ ਲੋਕਾਂ ਨੂੰ ਪਰੇਸ਼ਾਨੀ ਹੋਣ ਲੱਗੀ ਹੈ। ਪਟਵਾਰੀ ਤੇ ਕਾਨੂੰਗੋ ਕੇਵਲ ਉਨ੍ਹਾਂ ਸਰਕਲਾਂ ਚ ਹੀ ਕੰਮ ਕਰ ਰਹੇ ਹਨ ਜਿੱਥੇ ਉਨ੍ਹਾਂ ਦੀ ਵਿਭਾਗੀ ਡਿਊਟੀ ਹੈ। ਪੰਜਾਬ ਅੰਦਰ 3193 ਪਟਵਾਰ ਸਰਕਲ ਅਜਿਹੇ ਹਨ ਜਿੱਥੇ ਪੱਕੇ ਤੌਰ ਉਤੇ ਪਟਵਾਰੀ ਦੀ ਨਿਯੁਕਤ ਨਹੀਂ ਕੀਤੀ ਹੋਈ।

Spread the love