ਪੰਜਾਬ ਪੰਚਾਇਤ ਚੋਣਾਂ ਨਾਲ ਜੁੜੀ ਫਾਈਲ ਦੀ ਕਾਪੀ ਸਾਹਮਣੇ ਆਈ,ਭਗਵੰਤ ਮਾਨ ਅਤੇ ਮੰਤਰੀ ਲਾਲਜੀਤ ਭੁੱਲਰ ਦੇ ਦਸਤਖਤ ਹਨ

ਚੰਡੀਗੜ੍ਹ: ਜਿਸ ਫਾਈਲ ‘ਤੇ ਆਧਾਰਿਤ ਪੰਜਾਬ ‘ਚ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ, ਉਸ ਦੀ ਕਾਪੀ ਆਨਲਾਈਨ ਸਾਹਮਣੇ ਆਈ ਹੈ।

ਸ਼ੋਸਲ ਮੀਡੀਏ ਉੱਤੇ ਪੰਚਾਇਤਾਂ ਨੂੰ ਭੰਗ ਕਰਨ ਅਤੇ ਚੋਣਾਂ ਕਰਾਉਣ ਸੰਬੰਧੀ ਸਰਕਾਰੀ ਵਿਭਾਗ ਦੀ ਉਸ ਕਾਰਵਾਈ ਦੀ ਕਾਪੀ ਸਾਹਮਣੇ ਆਈ ਹੈ ਜਿਸ ਉੱਤੇ ਮੁੱਖ ਮੰਤਰੀ,ਪੰਚਾਇਤ ਮੰਤਰੀ ,ਸਕੱਤਰ ਅਤੇ ਡਾਇਰੈਕਟਰ ਦੇ ਦਸਖਤ ਹਨ।

ਫਾਈਲ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੇਂਡੂ ਵਿਕਾਸ ਮੰਤਰੀ ਲਾਲਜੀਤ ਭੁੱਲਰ ਤੋਂ ਇਲਾਵਾ ਵੀਰਵਾਰ ਨੂੰ ਪੰਚਾਇਤੀ ਚੋਣਾਂ ਦੇ ਵਿਵਾਦ ਨੂੰ ਲੈ ਕੇ ਮੁਅੱਤਲ ਕੀਤੇ ਗਏ ਦੋ ਆਈਏਐਸ ਅਧਿਕਾਰੀਆਂ ਦੇ ਦਸਤਖਤ ਹਨ।

ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਸੂਚਿਤ ਕਰਨ ਤੋਂ ਬਾਅਦ “ਯੂ-ਟਰਨ” ਲੈਣ ਦੇ ਕੁਝ ਘੰਟਿਆਂ ਬਾਅਦ ਵੀਰਵਾਰ ਨੂੰ ਦੋ ਸੀਨੀਅਰ ਆਈਏਐਸ ਅਧਿਕਾਰੀਆਂ ਨੂੰ “ਤਕਨੀਕੀ ਤੌਰ ‘ਤੇ ਖਾਮੀਆਂ ਵਾਲੇ” ਫੈਸਲੇ ਲਈ ਮੁਅੱਤਲ ਕਰ ਦਿੱਤਾ ਸੀ ਕਿ ਉਹ ਰਾਜ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਨੂੰ ਭੰਗ ਕਰਨ ਦਾ ਆਪਣਾ ਨੋਟੀਫਿਕੇਸ਼ਨ ਵਾਪਸ ਲੈ ਰਹੀ ਹੈ।

Spread the love