Panjab University election: 26 ਉਮੀਦਵਾਰਾਂ ਦੀ ਪ੍ਰਧਾਨਗੀ ‘ਤੇ ਅੱਖ
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 6 ਸਤੰਬਰ ਨੂੰ ਵਿਦਿਆਰਥੀ ਕਾਊਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਵੀਰਵਾਰ ਨੂੰ ਵੱਖ-ਵੱਖ ਜਥੇਬੰਦੀਆਂ ਦੇ ਉਮੀਦਵਾਰਾਂ ਵੱਲੋਂ ਡੀਐਸਡਬਲਿਯੂ ਦਫ਼ਤਰ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਪ੍ਰਧਾਨਗੀ ਦੇ ਅਹੁਦੇ ਲਈ ਕੁੱਲ 26, ਮੀਤ ਪ੍ਰਧਾਨ ਦੇ ਅਹੁਦੇ ਲਈ 29, ਸਕੱਤਰ ਲਈ 21 ਜਦਕਿ ਸੰਯੁਕਤ ਸਕੱਤਰ ਦੇ ਅਹੁਦੇ ਲਈ 23 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
ਹਾਸਲ ਜਾਣਕਾਰੀ ਮੁਤਾਬਕ ਵਿਦਿਆਰਥੀ ਜਥੇਬੰਦੀ ਐਸਐਫਐਸ ਵੱਲੋਂ ਪ੍ਰਧਾਨਗੀ ਲਈ ਯੂਆਈਈਟੀ ਦੇ ਵਿਦਿਆਰਥੀ ਪ੍ਰਤੀਕ ਕੁਮਾਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀਵਾਈਐਸਐਸ ਤੋਂ ਚੋਣ ਪ੍ਰਭਾਰੀ ਲਾਡੀ ਧੌਂਸ (ਐਮਐਲਏ ਧਰਮਕੋਟ) ਤੇ ਸਹਿ ਪ੍ਰਭਾਰੀ ਪਰਮਿੰਦਰ ਜੈਸਵਾਲ ਗੋਲਡੀ ਵੱਲੋਂ ਪੀਐਚ.ਡੀ. ਸਕਾਲਰ ਦਿਵਿਆਂਸ਼ ਨੂੰ ਪ੍ਰਧਾਨਗੀ ਦਾ ਉਮੀਦਵਾਰ ਬਣਾਇਆ ਗਿਆ ਹੈ।
ਡੀਨ (ਵਿਦਿਆਰਥੀ ਭਲਾਈ) ਦਫ਼ਤਰ ਵੱਲੋਂ ਭੇਜੀ ਗਈ ਅਧਿਕਾਰਤ ਜਾਣਕਾਰੀ ਮੁਤਾਬਕ ਪ੍ਰਧਾਨਗੀ ਦੇ ਅਹੁਦੇ ਲਈ ਆਕਾਸ਼ ਚੌਧਰੀ, ਅਵਿਨਾਸ਼ ਯਾਦਵ, ਭਾਸਕਰ ਠਾਕੁਰ, ਭੁਪਿੰਦਰ ਸਿੰਘ, ਦਵਿੰਦਰਪਾਲ ਸਿੰਘ, ਧੀਰਜ ਗਰਗ, ਦੀਕਿਤ ਪਾਲਦੋਂ, ਦਿਵਿਆਂਸ਼ ਠਾਕੁਰ, ਗਗਨਪ੍ਰੀਤ ਸਿੰਘ, ਗੌਰਵ ਚੌਹਾਨ, ਹਰਵਿੰਦਰ, ਹਿੰਮਤ ਸਿੰਘ ਚਾਹਲ, ਜਤਿੰਦਰ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਕਿੰਦੀ, ਮਨਿਕਾ ਛਾਬੜਾ, ਪ੍ਰਸ਼ਾਂਤ ਮੋਰ, ਪ੍ਰਤੀਕ ਕੁਮਾਰ, ਰਾਜਵੀ ਮਜਤਾ, ਰਾਕੇਸ਼ ਦੇਸਵਾਲ, ਸਕਸ਼ਮ ਸਿੰਘ, ਸੁਖਰਾਜਬੀਰ ਸਿੰਘ ਗਿੱਲ, ਤਰੁਨ ਸਿੱਧੂ, ਤਰੁਣ ਤੋਮਰ, ਵਰਿੰਦਾ ਤੇ ਯੁਵਰਾਜ ਗਰਗ ਨੇ ਕਾਗਜ਼ ਭਰੇ।
ਮੀਤ ਪ੍ਰਧਾਨ ਲਈ ਅਮਨ ਸਿੰਘ, ਅਨੁਰਾਗ ਵਰਧਨ, ਭਾਸਕਰ ਠਾਕੁਰ, ਭੁਪਿੰਦਰ ਸਿੰਘ, ਦਵਿੰਦਰਪਾਲ ਸਿੰਘ, ਧੀਰਜ ਗਰਗ, ਧੀਰਜ ਕੁਮਾਰ, ਦੀਕਿਤ ਪਾਲਦੋਂ, ਗਗਨਪ੍ਰੀਤ ਸਿੰਘ, ਗੌਰਵ ਚੌਹਾਨ, ਗੌਰਵ ਚਹਿਲ, ਗੌਰਵ ਕਸ਼ਿਵ, ਹਰਿੰਦਰ, ਜਸਵਿੰਦਰ ਰਾਣਾ, ਜੈਸਿਕਾ ਅਰੋੜਾ, ਕਰਨਦੀਪ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਕਿੰਦੀ, ਪ੍ਰਸ਼ਾਂਤ ਮੋਰ, ਪ੍ਰਿਆਂਸ਼ੂ ਯਾਦਵ, ਰਾਜਵੀ ਮਜਤਾ, ਰਣਮੀਕਜੋਤ ਕੌਰ, ਰੇਣੂ, ਸਕਸ਼ਮ ਸਿੰਘ, ਸ਼ੁਭਮ ਸਿੰਘ, ਸ਼ੁਭਮ, ਸੁਖਰਾਜਬੀਰ ਕੌਰ ਗਿੱਲ, ਤਰਨਜੋਤ ਕੌਰ, ਤਰੁਣ ਤੋਮਰ, ਵਿਕਰਾਜ ਨੇ ਕਾਗਜ਼ ਭਰੇ।
ਸਕੱਤਰ ਦੇ ਅਹੁਦੇ ਲਈ ਆਕਾਸ਼ਦੀਪ ਵਸ਼ਿਸ਼ਟ, ਅਨੁਰਾਗ ਵਰਧਨ, ਅਵਿਨਾਸ਼ ਯਾਦਵ, ਭਾਸਕਰ ਠਾਕੁਰ, ਦੀਪਕ ਗੋਇਤ, ਧੀਰਜ ਗਰਗ, ਧੀਰਜ ਕੁਮਾਰ, ਦੀਕਿਤ ਪਾਲਦੋਂ, ਗੌਰਵ ਚੌਹਾਨ, ਗਵਮੀਤ ਸਿੰਘ, ਗੌਰਵ ਕਸ਼ਿਵ, ਹਰਵਿੰਦਰ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਕਿੰਦੀ, ਮੇਘਾ ਨਈਅਰ, ਪ੍ਰਸ਼ਾਂਤ ਮੋਰ, ਰਾਜਵੀ ਮਜਤਾ, ਰੇਣੂ, ਸ਼ਾਸਵਤ, ਤਰੁਣ ਤੋਮਰ, ਵਿਕਰਾਜ ਨੇ ਕਾਗਜ਼ ਭਰੇ ਹਨ।
ਸੰਯੁਕਤ ਸਕੱਤਰ ਦੇ ਅਹੁਦੇ ਲਈ ਅਨੁਰਾਗ ਵਰਧਨ, ਭਾਸਕਰ ਠਾਕੁਰ, ਦਵਿੰਦਰਪਾਲ ਸਿੰਘ, ਧੀਰਜ ਗਰਗ, ਧੀਰਜ ਕੁਮਾਰ, ਦੀਕਿਤ ਪਾਲਦੋਂ, ਗੌਰਵ ਚੌਹਾਨ, ਗੌਰਵ ਚਹਿਲ, ਗੌਰਵ ਕਸ਼ਿਵ, ਹਰਵਿੰਦਰ, ਜਸਵਿੰਦਰ ਰਾਣਾ, ਜੈਸਿਕਾ ਅਰੋੜਾ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਕਿੰਦੀ, ਪਰਵ ਬਾਸੀ, ਪ੍ਰਸ਼ਾਂਤ ਮੋਰ, ਪ੍ਰਿਆਂਸ਼ੂ ਯਾਦਵ, ਰਜਵੀ ਮਜਤਾ, ਰੇਣੂ, ਸਕਸ਼ਮ ਸਿੰਘ, ਸੁਮਿੱਤ ਕੁਮਾਰ, ਤਰੁਣ ਤੋਮਰ ਤੇ ਵਿਕਰਾਜ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ।