ਅੰਮ੍ਰਿਤਸਰ ਚ15 ਸਾਲ ਪੁਰਾਣੇ ਡੀਜ਼ਲ/ਪੈਟਰੋਲ ਆਟੋ ਦੇ ਚੱਲਣ ‘ਤੇ ਲੱਗੀ ਪਾਬੰਦੀ

ਅੰਮ੍ਰਿਤਸਰ :ਅੰਮ੍ਰਿਤਸਰ ਸ਼ਹਿਰ ਪ੍ਰਸ਼ਾਸਨ ਅਤੇ ਕਮਿਸ਼ਨਰ ਨਗਰ ਨਿਗਮ ਵੱਲੋਂ 15 ਸਾਲ ਪੁਰਾਣੇ ਡੀਜ਼ਲ/ਪੈਟਰੋਲ ਆਟੋ ਦੇ ਚੱਲਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।

ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 229 (1) (ਏ) ਅਧੀਨ ਦਿੱਤੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਇਕ ਮਤਾ ਨੰਬਰ 123, 31/08/2023 ਰਾਹੀਂ ਅੰਮ੍ਰਿਤਸਰ ਸ਼ਹਿਰ ਵਿਚ ਆਮ ਜਨਤਾ ਅਤੇ ਆਉਣ ਵਾਲੇ ਯਾਤਰੂਆਂ ਨੂੰ ਵਧ ਰਹੇ ਪ੍ਰਦੂਸ਼ਣ ਅਤੇ ਟ੍ਰੈਫਿਕ ਜਾਮ ਤੋਂ ਰਾਹਤ ਦਿਵਾਉਣ ਲਈ ਪਾਬੰਦੀ ਲਗਾ ਦਿੱਤੀ ਹੈ। ਨਿਗਮ ਦੇ ਉਕਤ ਆਦੇਸ਼ਾਂ ਦੇ ਵਿਰੁੱਧ ਆਟੋ ਯੂਨੀਅਨ ਨੇ ਰੋਸ ਪ੍ਰਦਰਸ਼ਨ ਕੀਤਾ\ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਟੋ ਯੂਨੀਅਨ ਦੇ ਪ੍ਰਧਾਨ ਜੱਗਾ ਅਤੇ ਸਮਾਜ ਸੇਵੀ ਅਮਨ ਮੂਲਨਿਵਾਸੀ ਕਿਹਾ ਕਿ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਇਹਨਾਂ ਗਰੀਬ ਲੋਕਾਂ ਨੇ ਵੱਧ ਚੜ ਕੇ ਵੋਟਾਂ ਪਾਈਆਂ ਸੀ। ਲੇਕਿਨ ਸਰਕਾਰ ਆਉਂਦੀਆਂ ਹੀ ਭਗਵੰਤ ਮਾਨ ਇਹਨਾਂ ਗਰੀਬਾਂ ਦੇ ਉੱਪਰ ਝਾੜੂ ਫੇਰਨਾ ਸ਼ੁਰੂ ਕਰ ਦਿੱਤਾ। ਇੱਕ ਪਾਸੇ ਤਾਂ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਬਹੁਤ ਵਧੀਆ ਤਰੀਕੇ ਦੇ ਬਣਾਏ ਜਾ ਰਹੇ ਹਨ ਦੂਸਰੇ ਪਾਸੇ ਸਰਕਾਰ ਨਸ਼ਾ ਬੰਦ ਕਰਨ ਨੂੰ ਲੈ ਕੇ ਕੋਈ ਵੀ ਅਹਿਮ ਤਰੀਕ ਨਹੀਂ ਐਲਾਨ ਰਹੀ। ਲੇਕਿਨ ਅਗਰ ਗਰੀਬ ਵਰਗ ਦੇ ਲੋਕ ਆਪਣੀ ਮਿਹਨਤ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ ਤਾਂ ਉਹਨਾਂ ਦੇ ਆਟੋ ਬੰਦ ਕਰਵਾਉਣ ਸਰਕਾਰ ਲੱਗੀ ਹੋਈ ਹੈ ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨੂੰ ਗਰੀਬ ਲੋਕਾਂ ਨਾਲ ਹਮਦਰਦੀ ਹੈ ਤਾਂ ਸਰਕਾਰ ਆਪਣਾ ਬਜਟ ਪਾਸ ਕਰਕੇ ਇਨ੍ਹਾਂ ਗਰੀਬ ਲੋਕਾਂ ਨੂੰ ਨਵੇਂ ਆਟੋ ਰਕਸ਼ਾ ਦੇਣ ਤਾਂ ਜੋ ਕਿ ਉਹ 15 ਸਾਲ ਪੁਰਾਣੇ ਆਟੋ ਬੰਦ ਕਰ ਸਕਣ

Spread the love