ਇਸਰੋ ਦਾ ਸੂਰਜੀ ਮਿਸ਼ਨ ਆਦਿਤਿਆ L1 ਸਫਲਤਾਪੂਰਵਕ ਲਾਂਚ

ਚੰਡੀਗੜ੍ਹ: ਇਸਰੋ ਦਾ ਸੂਰਜੀ ਮਿਸ਼ਨ ਆਦਿਤਿਆ L1 ਸਫਲਤਾਪੂਰਵਕ ਲਾਂਚ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ। PSLV ਇੱਕ ਚਾਰ ਪੜਾਅ ਵਾਲਾ ਰਾਕੇਟ ਹੈ।

ਇਸ ਮਿਸ਼ਨ ਦੀ ਪ੍ਰਾਪਤੀ ਲਈ 63 ਮਿੰਟ 19 ਸਕਿੰਟ ਦਾ ਸਮਾਂ ਲੱਗੇਗਾ ਜੋ PSLV ਦੀ ਸਭ ਤੋਂ ਲੰਬੀ ਉਡਾਣ ਹੋਵੇਗੀ। ਇਹ ਪੁਲਾੜ ਯਾਨ ਲਗਪਗ 4 ਮਹੀਨਿਆਂ ਬਾਅਦ ਲਾਗਰੇਂਜ ਪੁਆਇੰਟ-1 (L1) ਪਹੁੰਚੇਗਾ। ਇਹ ਬਿੰਦੂ ਗ੍ਰਹਿਣ ਤੋਂ ਪ੍ਰਭਾਵਿਤ ਨਹੀਂ ਹੁੰਦਾ, ਜਿਸ ਕਾਰਨ ਇੱਥੋਂ ਆਸਾਨੀ ਨਾਲ ਸੂਰਜ ਦਾ ਅਧਿਐਨ ਕੀਤਾ ਜਾ ਸਕਦਾ ਹੈ। ਇਸ ਮਿਸ਼ਨ ਦੀ ਅਨੁਮਾਨਿਤ ਲਾਗਤ 378 ਕਰੋੜ ਰੁਪਏ ਹੈ।

ISRO ਦੇ ਅਨੁਸਾਰ, ਆਦਿਤਿਆ-L1 ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ-ਅਧਾਰਤ ਆਬਜ਼ਰਵੇਟਰੀ ਹੈ। ਪੁਲਾੜ ਯਾਨ, 125 ਦਿਨਾਂ ਵਿੱਚ ਧਰਤੀ ਤੋਂ ਲਗਭਗ 1.5 ਮਿਲੀਅਨ ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ, ਸੂਰਜ ਦੇ ਸਭ ਤੋਂ ਨੇੜੇ ਮੰਨੇ ਜਾਣ ਵਾਲੇ ਲਾਗਰੈਂਜੀਅਨ ਪੁਆਇੰਟ L1 ਦੇ ਦੁਆਲੇ ਇੱਕ ਹਾਲੋ ਆਰਬਿਟ ਵਿੱਚ ਰੱਖੇ ਜਾਣ ਦੀ ਉਮੀਦ ਹੈ।

ਆਦਿਤਿਆ ਸਪੇਸਕ੍ਰਾਫਟ ਨੂੰ L1 ਪੁਆਇੰਟ ‘ਤੇ ਪਹੁੰਚਣ ਲਈ ਲਗਭਗ 125 ਦਿਨ ਭਾਵ 4 ਮਹੀਨੇ ਲੱਗਣਗੇ। ਇਹ 125 ਦਿਨ 3 ਜਨਵਰੀ 2024 ਨੂੰ ਪੂਰੇ ਹੋਣਗੇ। ਜੇਕਰ ਮਿਸ਼ਨ ਸਫਲ ਹੋ ਜਾਂਦਾ ਹੈ ਅਤੇ ਆਦਿਤਿਆ ਪੁਲਾੜ ਯਾਨ ਲਾਗਰੇਂਗੀਅਨ ਪੁਆਇੰਟ 1 ‘ਤੇ ਪਹੁੰਚ ਜਾਂਦਾ ਹੈ, ਤਾਂ ਇਹ ਨਵੇਂ ਸਾਲ ‘ਚ ਇਸਰੋ ਲਈ ਵੱਡੀ ਪ੍ਰਾਪਤੀ ਹੋਵੇਗੀ

Spread the love