ਜਲੰਧਰ: ਦੋ ਭਰਾਵਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਸਾਬਕਾ ਐਸ ਐਚ ਓ ਸਮੇਤ 3 ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਇਹ ਕੇਸ ਜਲੰਧਰ ਦੇ ਥਾਣਾ ਨੰਬਰ 1 ਵਿਚ ਐਸ ਐਚ ਓ ਨਵਦੀਪ ਸਿੰਘ, ਏ ਐਸ ਆਈ ਤੇ ਲੇਡੀ ਕਾਂਸਟੇਬਲ ਵੱਲੋਂ ਮਾਨਵਜੀਤ ਸਿੰਘ ਢਿੱਲੋਂ ਨਾਂ ਦੇ ਨੌਜਵਾਨ ਦੀ ਕੁੱਟਮਾਰ ਕਰਨ ਤੇ ਉਸਦੀ ਪੱਗ ਲਾਹੁਣ ਤੇ ਜ਼ਲੀਲ ਕਰਨ ਮਗਰੋਂ ਦੋ ਭਰਾਵਾਂ ਵੱਲੋਂ ਬਿਆਸ ਦਰਿਆ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਚ ਕੀਤਾ ਗਿਆ ਹੈ। ਦਰਜ ਐਫ ਆਈ ਆਰ ਚ ਸਾਬਕਾ ਐਸ ਐਚ ਓ ਨਵਦੀਪ ਸਿੰਘ, ਲੇਡੀ ਕਾਂਸਟੇਬਲ ਜਗਜੀਤ ਕੌਰ, ਥਾਣੇ ਦੇ ਮੁਣਸ਼ੀ ਏ ਐਸ ਆਈ ਬਲਵਿੰਦਰ ਕੁਮਾਰ ਦਾ ਨਾਂਅ ਦਰਜ ਹੈ । ਦੋਸ਼ੀਆਂ ਖਿਲਾਫ ਧਾਰਾ 306 ਤਹਿਤ ਥਾਣਾ ਤਲਵੰਡੀ ਚੌਧਰੀਆਂ ਵਿਚ ਕੇਸ ਦਰਜ ਕੀਤਾ ਗਿਆ। ਬੀਤੇ ਦਿਨ 16 ਦਿਨਾਂ ਮਗਰੋਂ ਛੋਟੇ ਭਰਾ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਸੁਲਤਾਨਪੁਰ ਲੋਧੀ ਦੇ ਕੋਲ ਤਲਵੰਡੀ ਚੌਧਰੀਆਂ ਇਲਾਕੇ ਵਿਚੋਂ ਮਿਲ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਕਿਹਾ ਹੈ ਕਿ ਉਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

Spread the love