ISRO ਨੂੰ ਮਿਲੀ ਇੱਕ ਹੋਰ ਵੱਡੀ ਸਫ਼ਲਤਾ

ਦਿੱਲੀ–ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੂੰ ਚੰਦਰਮਾ ‘ਤੇ ਇਨਸਾਨ ਭੇਜਣ ਦੀ ਦਿਸ਼ਾ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ ਹੈ। ਇਸਰੋ ਨੇ ਕਿਹਾ ਹੈ ਕਿ ਚੰਦਰਯਾਨ-3 (Chandrayaan 3) ਦੇ ਤਹਿਤ ਚੰਦਰਮਾ ‘ਤੇ ਉਤਰੇ ਲੈਂਡਰ ਵਿਕਰਮ (Lander Vikram) ਨੇ ਸਫਲ ਪ੍ਰਯੋਗ ਕੀਤਾ ਹੈ। ਲੈਂਡਰ ਨੇ ਕਮਾਂਡ ‘ਤੇ ਆਪਣਾ ਇੰਜਣ ਚਾਲੂ ਕਰ ਕੇ ਲਿਫਟ ਆਫ ਕੀਤਾ ਤੇ ਕੁੱਝ ਦੂਰੀ ਉੱਤੇ ਸਫ਼ਲਤਾਪੂਰਵਕ ਲੈਂਡਿੰਗ ਕਰ ਲਈ ਹੈ।

ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, ਵਿਕਰਮ ਲੈਂਡਰ ਆਪਣੇ ਮਿਸ਼ਨ ਉਦੇਸ਼ਾਂ ਤੋਂ ਅੱਗੇ ਨਿਕਲ ਗਿਆ ਹੈ। ਇਸ ਨੇ ਹੌਪ ਪ੍ਰਯੋਗ ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਸਰੋ ਨੇ ਕਿਹਾ, ਕਮਾਂਡ ਮਿਲਣ ‘ਤੇ, ਇਸ ਨੇ ਇੰਜਣ ਚਾਲੂ ਕੀਤੇ, ਉਮੀਦ ਅਨੁਸਾਰ ਆਪਣੇ ਆਪ ਨੂੰ ਲਗਭਗ 40 ਸੈਂਟੀਮੀਟਰ ਉੱਪਰ ਚੁੱਕਿਆ ਅਤੇ 30-40 ਸੈਂਟੀਮੀਟਰ ਦੀ ਦੂਰੀ ‘ਤੇ ਸੁਰੱਖਿਅਤ ਢੰਗ ਨਾਲ ਲੈਂਡਿੰਗ ਕੀਤੀ ਹੈ।

ਬੀਤੇ ਦਿਨ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ (2 ਸਤੰਬਰ) ਨੂੰ ਕਿਹਾ ਕਿ ਚੰਦਰਮਾ ‘ਤੇ ਭੇਜੇ ਗਏ ਚੰਦਰਯਾਨ-3 ਦੇ ਰੋਵਰ ਪ੍ਰਗਿਆਨ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ। ਹੁਣ ਇਸ ਨੂੰ ਸੁਰੱਖਿਅਤ ਢੰਗ ਨਾਲ ਪਾਰਕ ਕੀਤਾ ਗਿਆ ਹੈ।

ਇਸਰੋ ਨੇ ਸੋਸ਼ਲ ਮੀਡੀਆ ਐਕਸ ‘ਤੇ ਲਿਖਿਆ, “ਚੰਦਰਯਾਨ-3 ਰੋਵਰ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ। ਇਹ ਹੁਣ ਸੁਰੱਖਿਅਤ ਤਰੀਕੇ ਨਾਲ ਪਾਰਕ ਅਤੇ ਸਲੀਪ ਮੋਡ ‘ਤੇ ਸੈੱਟ ਕੀਤਾ ਗਿਆ ਹੈ। ਪੇਲੋਡ ਏਪੀਐਕਸਐਸ (APXS) ਅਤੇ ਐਲਆਈਬੀਐਸ ਦੋਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ

Spread the love