PM ਮੋਦੀ ਨੇ 9 ਸਾਲਾਂ ‘ਚ ਕੋਈ ਛੁੱਟੀ ਨਹੀਂ RTI ‘ਚ ਮਿਲਿਆ ਜਵਾਬ

ਚੰਡੀਗੜ–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਕੋਈ ਛੁੱਟੀ ਨਹੀਂ ਲਈ ਹੈ। ਇੰਨਾ ਹੀ ਨਹੀਂ ਪਿਛਲੇ 9 ਸਾਲਾਂ ‘ਚ ਉਹ ਦੇਸ਼-ਵਿਦੇਸ਼ ‘ਚ 3000 ਤੋਂ ਵੱਧ ਪ੍ਰੋਗਰਾਮਾਂ ‘ਚ ਹਿੱਸਾ ਲੈ ਚੁੱਕੇ ਹਨ। ਪੁਣੇ ਦੇ ਨਾਗਰਿਕ ਅਧਿਕਾਰ ਕਾਰਕੁਨ ਪ੍ਰਫੁੱਲ ਸ਼ਾਰਦਾ ਨੇ ਆਰਟੀਆਈ ਰਾਹੀਂ ਇਹ ਜਾਣਕਾਰੀ ਹਾਸਲ ਕੀਤੀ।

ਪ੍ਰਫੁੱਲ ਸ਼ਾਰਦਾ ਨੇ ਆਰਟੀਆਈ ਰਾਹੀਂ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਤੋਂ ਜਾਣਕਾਰੀ ਮੰਗੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਕਿੰਨੇ ਦਿਨ ਦਫ਼ਤਰ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਇਸ ‘ਤੇ ਪੀਐਮਓ ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਡਿਊਟੀ ‘ਤੇ ਹਨ। ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਇੱਕ ਦਿਨ ਵੀ ਛੁੱਟੀ ਨਹੀਂ ਲਈ ਹੈ। ਪੀਐਮਓ ਨੇ ਇਹ ਜਵਾਬ 31 ਜੁਲਾਈ 2023 ਨੂੰ ਦਿੱਤਾ ਸੀ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2021 ਵਿੱਚ ਸੱਤਾ ਵਿੱਚ 20 ਸਾਲ (ਗੁਜਰਾਤ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ) ਪੂਰੇ ਹੋਣ ‘ਤੇ ਵਧਾਈ ਦਿੰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਨੇ 20 ਸਾਲਾਂ ਤੋਂ ਇੱਕ ਵੀ ਛੁੱਟੀ ਨਹੀਂ ਲਈ ਅਤੇ 24 ਘੰਟੇ ਕੰਮ ਕੀਤਾ। ਦੇਸ਼ ਲਈ ਕੰਮ ਕਰਦੇ ਰਹੇ ਹਨ। ਠਾਕੁਰ ਨੇ ਇਹ ਵੀ ਕਿਹਾ ਸੀ ਕਿ ਇਨ੍ਹਾਂ ਸਾਲਾਂ ‘ਚ ਪੀਐੱਮ ਮੋਦੀ ‘ਤੇ ਜਿੰਨੇ ਜ਼ਿਆਦਾ ਦੋਸ਼ ਲੱਗੇ ਹਨ, ਉਹ ਓਨੇ ਹੀ ਤਾਕਤਵਰ ਹੋ ਗਏ ਹਨ।PM ਮੋਦੀ ਨੇ 9 ਸਾਲਾਂ ‘ਚ ਕੋਈ ਛੁੱਟੀ ਨਹੀਂ RTI ‘ਚ ਮਿਲਿਆ ਜਵਾਬ

Spread the love