ਚੰਡੀਗੜ੍ਹ : ਪੰਜਾਬ ਵਿਜੀਲੈਂਸ ਵੱਲੋਂ ਆਪਣੀ ਰਿਪੋਰਟ ਵਿਚ ਵੱਡਾ ਖੁਲਾਸਾ ਕੀਤਾ ਹੈ। ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਵਿਚ 45 ਪਟਵਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਵਿਜੀਲੈਂਸ ਨੇ ਪਿਛਲੇ 17 ਮਹੀਨਿਆਂ ਵਿਚ 45 ਪਟਵਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। 51 ਪਟਵਾਰੀਆਂ ਖਿਲਾਫ ਕੇਸ ਦਰਜ ਕੀਤੇ ਹਨ। ਇਹ ਰਿਪੋਰਟ 16 ਮਾਰਚ 2022 ਤੋਂ 31 ਅਗਸਤ 2023 ਤੱਕ ਦੀ ਹੈ। ਟਰੈਪ ਲਗਾ ਕੇ ਕੁੱਲ 18 ਪਟਵਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਉਧਰ, ਹਲਕਾ ਖਨੌਰੀ ਵਿਚ ਤਾਇਨਾਤ ਰਹੇ ਪਟਵਾਰੀ ਬਲਕਾਰ ਸਿੰਘ ਦੀ ਜਾਇਦਾਦ ਨੂੰ ਲੈ ਕੇ ਵਿਜੀਲੈਂਸ ਨੇ ਵੱਡਾ ਖੁਲਾਸਾ ਕੀਤਾ ਹੈ। ਇਸ ਪਟਵਾਰੀ ਦੀ ਜਾਇਦਾਦ ਬਾਰੇ ਵਿਜੀਲੈਂਸ ਵੀ ਹੈਰਾਨ ਹੈ। ਬਲਕਾਰ ਸਿੰਘ ਮਾਲ ਮਹਿਕਮੇ ਵਿਚ 12 ਦਸੰਬਰ 2002 ਨੂੰ ਭਰਤੀ ਹੋਇਆ ਸੀ।

Spread the love