G20:ਦਵਾਈਆਂ ਨੂੰ ਛੱਡ ਕੇ ਦਿੱਲੀ ਚ online ਡਿਲੀਵਰੀ ਸੇਵਾਵਾਂ ‘ਤੇ ਪਾਬੰਦੀ

ਦਿੱਲੀ : ਦਿੱਲੀ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ G20 ਸੰਮੇਲਨ ਦੌਰਾਨ ਦਿੱਲੀ ਜ਼ਿਲ੍ਹੇ ਵਿੱਚ ਦਵਾਈਆਂ ਨੂੰ ਛੱਡ ਕੇ ਸਾਰੀਆਂ ਆਨਲਾਈਨ ਡਿਲੀਵਰੀ ਸੇਵਾਵਾਂ ‘ਤੇ ਪਾਬੰਦੀ ਲਗਾਈ ਜਾਵੇਗੀ। ਸਪੈਸ਼ਲ ਪੁਲਿਸ ਕਮਿਸ਼ਨਰ (ਟਰੈਫਿਕ) ਐਸਐਸ ਯਾਦਵ ਨੇ ਸੋਮਵਾਰ ਨੂੰ ਦੱਸਿਆ ਕਿ ਦਿੱਲੀ ਵਿੱਚ 8 ਤੋਂ 10 ਸਤੰਬਰ ਤੱਕ ਵਪਾਰਕ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਹੋਵੇਗੀ। ਵੀਆਈਪੀ ਮੂਵਮੈਂਟ ਅਤੇ ਸੁਰੱਖਿਆ ਕਾਰਨਾਂ ਕਰਕੇ ਸਟੇਸ਼ਨਾਂ ‘ਤੇ ਮੈਟਰੋ ਸਟੇਸ਼ਨ ਦੇ ਗੇਟ 10-15 ਮਿੰਟ ਲਈ ਬੰਦ ਕੀਤੇ ਜਾ ਸਕਦੇ ਹਨ। ਸੁਪਰੀਮ ਕੋਰਟ ਸਟੇਸ਼ਨ ਨੂੰ ਛੱਡ ਕੇ ਮੈਟਰੋ ਸੇਵਾ ਪ੍ਰਭਾਵਿਤ ਨਹੀਂ ਹੋਵੇਗੀ।ਦਵਾਈਆਂ ਨੂੰ ਛੱਡ ਕੇ , ਦਿੱਲੀ ਚ ਔਨਲਾਈਨ ਡਿਲੀਵਰੀ ਸੇਵਾਵਾਂ ‘ਤੇ ਪਾਬੰਦੀ

Spread the love