ਰਾਘਵ ਚੱਢਾ ਤੇ ਪਰੀਨੀਤੀ ਚੋਪੜਾ ਦੇ ਵਿਆਹ ਦੀ ਤਾਰੀਕ ਤੇ ਥਾਂ ਹੋਈ ਜਨਤਕ

ਚੰਡੀਗੜ੍ਹ: ਪੰਜਾਬ ਦੇ ਐਮ ਪੀ ਰਾਘਵ ਚੱਢਾ ਤੇ ਬਾਲੀਵੁਡ ਦੀ ਸਿਤਾਰਾ ਪਰੀਨੀਤੀ ਚੋਪੜਾ ਦਾ ਵਿਆਹ 23 ਅਤੇ 24 ਸਤੰਬਰ ਨੂੰ ਹਿੰਦੂ ਰੀਤੀ ਰਿਵਾਜ ਅਨੁਸਾਰ ਉਦੈਪੁਰ ਦੇ ਆਲੀਸ਼ਾਨ ਲੀਲਾ ਪੈਲੇਸ ਹੋਟਲ ਵਿਚ ਹੋਵੇਗਾ। ਇਸ ਵਿਆਹ ਵਿਚ ਬਾਲੀਵੁਡ ਤੇ ਰਾਜਨੀਤੀ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਮਹਿਮਾਨਾਂ ਵਾਸਤੇ ਉਦੈਵਿਲਾਸ ਹੋਟਲ ਬੁੱਕ ਕੀਤਾ ਗਿਆ ਹੈ।

23 ਸਤੰਬਰ ਨੂੰ ਮਹਿੰਗੀ, ਹਲਦੀ ਤੇ ਲੇਡੀ ਸੰਗੀਤ ਹੋਵੇਗਾ ਤੇ 24 ਸਤੰਬਰ ਨੂੰ ਵਿਆਹ ਹੋਵੇਗਾ। ਵਿਆਹ ਮਗਰੋਂ ਗੁਰੂਗ੍ਰਾਮ ਵਿਚ ਰਿਸੈਪਸ਼ਨ ਪਾਰਟੀ ਹੋਵੇਗੀ।

Spread the love