ਜੋਅ ਬਾਇਡਨ ਪਹਿਲੀ ਵਾਰ 8 ਸਤੰਬਰ ਨੂੰ 3 ਦਿਨਾਂ ਦੌਰੇ ‘ਤੇ ਭਾਰਤ ਆਉਣਗੇ

ਦਿੱਲੀ :ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪਹਿਲੀ ਵਾਰ 8 ਸਤੰਬਰ ਨੂੰ 3 ਦਿਨਾਂ ਦੌਰੇ ‘ਤੇ ਭਾਰਤ ਆ ਰਹੇ ਹਨ।

ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਦੱਸਿਆ ਸੀ ਕਿ ਉਹ 7 ਸਤੰਬਰ ਤੋਂ ਦਿੱਲੀ ਦੇ ਦੌਰੇ ‘ਤੇ ਹੋਣਗੇ।

ਵ੍ਹਾਈਟ ਹਾਊਸ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਜੋਅ ਬਾਇਡਨ ਅਮਰੀਕਾ ਤੋਂ ਜਰਮਨੀ ਦੇ ਰੈਮਸਟੀਨ ਸ਼ਹਿਰ ਜਾਣਗੇ। ਉਥੋਂ ਭਾਰਤ ਆਉਣਗੇ। ਇਸ ਤੋਂ ਬਾਅਦ ਉਹ 9-10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ‘ਚ ਸ਼ਿਰਕਤ ਕਰਨਗੇ।

। ਬਾਇਡਨ 8 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰਨਗੇ। ਸਤੰਬਰ 9 – G20 ਨੇਤਾਵਾਂ ਦੇ ਸੰਮੇਲਨ ਦਾ ਪਹਿਲਾ ਹਿੱਸਾ ਇੱਕ ਧਰਤੀ ਹੋਵੇਗਾ ਅਤੇ ਫਿਰ ਦੂਜਾ ਹਿੱਸਾ ਇੱਕ ਪਰਿਵਾਰ ਹੋਵੇਗਾ।10 ਸਤੰਬਰ – ਰਾਜਘਾਟ ‘ਤੇ ਮਹਾਤਮਾ ਗਾਂਧੀ ਦੀ ਸਮਾਧ ‘ਤੇ ਫੁੱਲ ਚੜ੍ਹਾਉਣਗੇ। ਇਸ ਤੋਂ ਬਾਅਦ ਉਹ ਵੀਅਤਨਾਮ ਲਈ ਰਵਾਨਾ ਹੋਣਗੇ।

Spread the love