ਪਰਿਣੀਤੀ-ਰਾਘਵ ਚੱਢਾ ਦੇ ਵਿਆਹ ਦੀ ਪਾਰਟੀ ਚੰਡੀਗੜ੍ਹ ‘ਚ ਹੋਵੇਗੀ ?

ਚੰਡੀਗੜ੍ਹ: ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਫਿਲਮ ਅਦਾਕਾਰਾ ਪਰਿਣੀਤੀ ਚੋਪੜਾ ਇਸ ਮਹੀਨੇ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਫਿਲਹਾਲ ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ। ਇਸ ਦੌਰਾਨ ਹੁਣ ਪਰਿਣੀਤੀ ਅਤੇ ਰਾਘਵ ਦਾ ਰਿਸੈਪਸ਼ਨ ਕਾਰਡ ਵਾਇਰਲ ਹੋਇਆ ਹੈ। ਇਸ ਮੁਤਾਬਕ ਦੋਹਾਂ ਦੇ ਵਿਆਹ ਦੀਆਂ ਰਸਮਾਂ ਉਦੈਪੁਰ ‘ਚ ਹੋਣਗੀਆਂ ਅਤੇ ਰਿਸੈਪਸ਼ਨ ਸ਼ਹਿਰ ਖੂਬਸੂਰਤ ਚੰਡੀਗੜ੍ਹ ‘ਚ ਹੋਵੇਗੀ।

ਵਿਆਹ ਸਮਾਗਮ 22 ਸਤੰਬਰ ਤੋਂ ਸ਼ੁਰੂ ਹੋਣਗੇ, ਜੋ 24 ਸਤੰਬਰ ਤੱਕ ਚੱਲਣਗੇ। ਉਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਰਿਸੈਪਸ਼ਨ ਕਾਰਡ ਸਾਹਮਣੇ ਆਇਆ ਹੈ। ਵ੍ਹਾਈਟ ਅਤੇ ਗੋਲਡਨ ਥੀਮ ਵਾਲੇ ਇਸ ਕਾਰਡ ‘ਚ ਵਿਆਹ ਦੀ ਰਿਸੈਪਸ਼ਨ ਦਾ ਵੇਰਵਾ ਲਿਖਿਆ ਹੋਇਆ ਹੈ। ਰਿਸੈਪਸ਼ਨ 30 ਸਤੰਬਰ ਨੂੰ ਚੰਡੀਗੜ੍ਹ ਦੇ ਤਾਜ ਹੋਟਲ ‘ਚ ਹੋਵੇਗੀ। ਇਸ ਤੋਂ ਪਹਿਲਾਂ ਖਬਰ ਸੀ ਕਿ ਇਹ ਗੁਰੂਗ੍ਰਾਮ ‘ਚ ਹੋਵੇਗੀ। ਸੋਸ਼ਲ ਮੀਡੀਆ ‘ਤੇ ਰਿਸੈਪਸ਼ਨ ਕਾਰਡ ਸਾਹਮਣੇ ਆਇਆ ਹੈ। ਵ੍ਹਾਈਟ ਅਤੇ ਗੋਲਡਨ ਥੀਮ ਵਾਲੇ ਇਸ ਕਾਰਡ ‘ਚ ਵਿਆਹ ਦੀ ਰਿਸੈਪਸ਼ਨ ਦਾ ਵੇਰਵਾ ਲਿਖਿਆ ਹੋਇਆ ਹੈ।।

Spread the love