ਮਹਾਤਮਾ ਗਾਂਧੀ ਹੱਤਿਆ ਕਾਂਡ ‘ਚ ਸਾਵਰਕਰ ਨੂੰ ਪੰਜਾਬ ਤੋਂ ਮਿਲੀ ਸੀ ਮਦਦ:ਤ੍ਰਿਲੋਚਨ ਸਿੰਘ ,

ਚੰਡੀਗੜ੍ਹ : ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤ੍ਰਿਲੋਚਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਦੋਂ 30 ਜਨਵਰੀ 1948 ਨੂੰ ਗਾਂਧੀ ਜੀ ਦੀ ਹੱਤਿਆ ਕੀਤੀ ਸੀ ਉਸ ਸਮੇਂ ਜਿਨ੍ਹਾਂ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਨ੍ਹਾਂ ਵਿੱਚ ਵੀਰ ਸਾਵਰਕਰ ਵੀ ਸ਼ਾਮਲ ਸਨ। ਸਰਕਾਰ ਦੀ ਨੀਤੀ ਕਾਰਨ ਉਸ ਸਮੇਂ ਬਾਕੀ ਸਾਰੇ ਆਗੂ ਝਿਜਕਦੇ ਰਹੇ ਪਰ ਮਾਸਟਰ ਤਾਰਾ ਸਿੰਘ ਨੇ ਵੀਰ ਸਾਵਰਕਰ ਦੀ ਮਦਦ ਦਾ ਐਲਾਨ ਕਰ ਦਿੱਤਾ।

ਤ੍ਰਿਲੋਚਨ ਸਿੰਘ ਨੇ ਕਿਹਾ ਮਾਸਟਰ ਤਾਰਾ ਸਿੰਘ ਨੇ ਮਹਾਤਮਾ ਗਾਂਧੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਵੀਰ ਸਾਵਰਕਰ ਦੀ ਮਦਦ ਲਈ ਵਕੀਲ ਵਜੋਂ ਖੜ੍ਹੇ ਹੋਏ ਸਨ । ਇਹ ਬਿਆਨ ਸਾਬਕਾ ਸੰਸਦ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤ੍ਰਿਲੋਚਨ ਸਿੰਘ ਨੇ ਉਸ ਸਮੇਂ ਦਿੱਤਾ ਜਦੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਮੋਦੀ ਵੱਲੋਂ ਸਿੱਖ ਕਿਤਾਬ ਨੂੰ ਰਿਲੀਜ਼ ਕੀਤਾ ਗਿਆ ਸੀ | ਉਨ੍ਹਾਂ ਕਿਹਾ ਉਸ ਸਮੇਂ ਆਰਐਸਐਸ ਨੂੰ ਬੈਨ ਕਰਨ ਦੇ ਸਰਕਾਰੀ ਆਦੇਸ਼ ਦਿੱਤੇ ਗਏ ਸਨ। ਸਰਕਾਰ ਦੀ ਇਸ ਨੀਤੀ ਕਾਰਨ ਉਸ ਸਮੇਂ ਹੋਰ ਸਾਰੇ ਆਗੂ ਝਿਜਕਦੇ ਰਹੇ ਪਰ ਮਾਸਟਰ ਤਾਰਾ ਸਿੰਘ ਨੇ ਵੀਰ ਸਾਵਰਕਰ ਦੀ ਮਦਦ ਕਰਨ ਦਾ ਐਲਾਨ ਕਰ ਦਿੱਤਾ।

ਉਨ੍ਹਾਂ ਦਾਅਵਾ ਕੀਤਾ ਮਾਸਟਰ ਜੀ ਨੇ ਬਿਆਨ ਦਿੱਤਾ ਕਿ ਸਾਵਰਕਰ ਬੇਕਸੂਰ ਹਨ। ਮਾਸਟਰ ਜੀ ਨੇ ਆਪ ਦਿੱਲੀ ਪਹੁੰਚ ਕੇ ਵਕੀਲ ਨਿਯੁਕਤ ਕੀਤੇ। ਸਾਰਾ ਖਰਚ ਉਸ ਨੇ ਆਪ ਹੀ ਅਦਾ ਕੀਤਾ। ਕਾਂਗਰਸ ਸਰਕਾਰ ਨੇ ਇਸ ਤੋਂ ਦੁਖੀ ਹੋ ਕੇ ਮਾਸਟਰ ਜੀ ਵਿਰੁੱਧ ਪ੍ਰਚਾਰ ਕੀਤਾ ਕਿ ਉਹ ਗਾਂਧੀ ਦੇ ਕਾਤਲ ਦਾ ਸਾਥੀ ਹੈ। ਜਦੋਂ ਤੱਕ ਵੀਰ ਸਾਵਰਕਰ ਨੂੰ ਕੇਸ ਵਿੱਚ ਬਰੀ ਨਹੀਂ ਕੀਤਾ ਗਿਆ, ਉਦੋਂ ਤੱਕ ਮਾਸਟਰ ਜੀ ਹਰ ਤਰ੍ਹਾਂ ਦੀ ਮਦਦ ਕਰਦੇ ਰਹੇ।

ਤ੍ਰਿਲੋਚਨ ਸਿੰਘ ਦਾ ਕਹਿਣਾ ਹੈ ਕਿ ਇਹ ਗੱਲ ਸੱਚ ਹੈ, ਜੇਕਰ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਉਸ ਸਮੇਂ ਦੋ ਉਰਦੂ ਅਖ਼ਬਾਰ ਛਪਦੇ ਸਨ, ਉਨ੍ਹਾਂ ਨੂੰ ਕੱਢ ਲਿਆ ਜਾਵੇ, ਅਸਲੀਅਤ ਸਾਹਮਣੇ ਆ ਜਾਵੇਗੀ। ਤ੍ਰਿਲੋਚਨ ਸਿੰਘ ਦਾ ਕਹਿਣਾ ਹੈ ਕਿ ਵੀਰ ਸਾਵਰਕਰ ਵੀ ਦੋਸਤੀ ਦੀ ਮਰਿਆਦਾ ਦਾ ਸਤਿਕਾਰ ਕਰਦੇ ਸਨ, ਪਰ ਇਹ ਅਜੀਬ ਕ੍ਰਿਸ਼ਮਾ ਸੀ ਕਿ ਸਿੱਖਾਂ ਦੇ ਹੱਕਾਂ ਲਈ ਲੜਨ ਵਾਲੇ ਮਾਸਟਰ ਜੀ ਅਤੇ ਹਿੰਦੂ ਮਹਾਸਭਾ ਦੇ ਪ੍ਰਧਾਨ ਵੀਰ ਸਾਵਰਕਰ ਦੋਵੇਂ ਅਜਿਹੀ ਡੂੰਘੀ ਦੋਸਤੀ ਦੀ ਮਿਸਾਲ ਬਣ ਗਏ।

ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦਾ ਕਹਿਣਾ ਹੈ ਕਿ ਇਹ ਵਿਸ਼ਵਾਸਯੋਗ ਨਹੀਂ ਹੈ। । ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਅਜਿਹਾ ਉਨ੍ਹਾਂ ਦੇ ਪਰਿਵਾਰ ਵਿੱਚ ਕਦੇ ਨਹੀਂ ਹੋਇਆ ਅਤੇ ਨਾ ਹੀ ਸੁਣਿਆ ਹੈ। ਇਹ ਕਿਸੇ ਕਿਤਾਬ ਜਾਂ ਇਤਿਹਾਸ ਵਿੱਚ ਨਹੀਂ ਹੈ।ਮਾਸਟਰ ਤਾਰਾ ਸਿੰਘ ਨੂੰ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਇਹ ਗ੍ਰਿਫ਼ਤਾਰੀ ਵੀਰ ਸਾਵਰਕਰ ਦੀ ਨਹੀਂ ਸਗੋਂ ਕਿਉਂਕਿ ਸਰਕਾਰ ਸਿੱਖਾਂ ਨਾਲ ਕੀਤੇ ਵਾਅਦੇ ਤੋਂ ਮੁੱਕਰ ਗਈ ਸੀ, ਇਸ ਲਈ ਮਾਸਟਰ ਜੀ ਨੇ ਸਰਕਾਰ ਦਾ ਵਿਰੋਧ ਕੀਤਾ ਸੀ।

Spread the love