6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਉਪ ਚੋਣਾਂ ਦਾ ਨਤੀਜਾ ਭਲਕੇ

ਦਿੱਲੀ :5 ਸਿਤੰਬਰ ਨੂੰ ਛੇ ਰਾਜਾਂ ਦੀਆਂ ਸੱਤ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਉਪ ਚੋਣਾਂ ਦਾ ਨਤੀਜਾ ਭਲਕੇ ਆਵੇਗਾ

ਜਿਨ੍ਹਾਂ ਸੀਟਾਂ ‘ਤੇ ਅੱਜ ਜ਼ਿਮਨੀ ਚੋਣਾਂ ਹੋਈਆਂ ਨੇ ਉਨ੍ਹਾਂ ‘ਚ ਉੱਤਰ ਪ੍ਰਦੇਸ਼ ‘ਚ ਘੋਸੀ, ਪੱਛਮੀ ਬੰਗਾਲ ‘ਚ ਧੂਪਗੁੜੀ, ਕੇਰਲ ‘ਚ ਪੁਥੁਪੱਲੀ, ਉੱਤਰਾਖੰਡ ‘ਚ ਬਾਗੇਸ਼ਵਰ, ਝਾਰਖੰਡ ‘ਚ ਡੂਮਰੀ ਅਤੇ ਤ੍ਰਿਪੁਰਾ ‘ਚ ਬਕਸਾਨਗਰ ਅਤੇ ਧਨਪੁਰ ਸ਼ਾਮਲ ਹਨ। ਸਾਰੀਆਂ ਸੱਤ ਸੀਟਾਂ ‘ਤੇ 8 ਸਤੰਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਨੂੰ ਵਿਰੋਧੀ ਧਿਰ ਦੇ ਇੰਡੀਆ ਬਲਾਕ ਲਈ ਇੱਕ ਟੈਸਟ ਵਜੋਂ ਦੇਖਿਆ ਜਾ ਰਿਹਾ ਹੈ ਜਿਸ ਨੇ “ਜਿੱਥੋਂ ਤੱਕ ਸੰਭਵ ਹੋ ਸਕੇ ਇਕੱਠੇ” ਚੋਣਾਂ ਲੜਨ ਦਾ ਸੰਕਲਪ ਲਿਆ ਹੈ।

Spread the love