ਚੰਡੀਗੜ੍ਹ : ਦੇਸ਼ ਦੇ 6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਵਿੱਚੋਂ ਭਾਜਪਾ ਨੇ ਤ੍ਰਿਪੁਰਾ ਵਿੱਚ ਦੋ ਅਤੇ ਉੱਤਰਾਖੰਡ ਵਿੱਚ ਇੱਕ ਸੀਟ ਜਿੱਤੀ ਹੈ। ਕੇਰਲ ਦੀ ਪੁਥੁਪੱਲੀ ਸੀਟ ਕਾਂਗਰਸ ਦੇ ਹਿੱਸੇ ਗਈ। ਇਸ ਦੇ ਨਾਲ ਹੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਨੇ ਇੱਕ ਸੀਟ ਜਿੱਤੀ ਹੈ।

ਉੱਤਰ ਪ੍ਰਦੇਸ ਵਿੱਚ ਘੋਸੀ ਸਮਾਜਵਾਦੀ ਪਾਰਟੀ ਦੇ ਸੁਧਰਕ ਸਿੰਘ ਨੇ ਭਾਜਪਾ ਦੇ ਦਾਰਾ ਸਿੰਘ ਨੂੰ42672 ਵੋਟਾਂ ਦੇ ਫਰਕ ਨਾਲ ਹਰਾਇਆ।

ਝਾਰਖੰਡ ਦੀ ਡੂਮਰੀ ਸੀਟ: ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਦੀ ਬੇਬੀ ਦੇਵੀ ਨੇ ਡੂਮਰੀ ਸੀਟ ਜਿੱਤੀ।ਉਨ੍ਹਾਂ ਨੇ ਐਨਡੀਏ ਤੋਂ ਏਜੇਐਸਯੂ ਉਮੀਦਵਾਰ ਯਸ਼ੋਦਾ ਦੇਵੀ ਨੂੰ 13000 ਵੋਟਾਂ ਨਾਲ ਹਰਾਇਆ ਹੈ।

ਉੱਤਰਾਖੰਡ ਦੀ ਬਾਗੇਸ਼ਵਰ ਸੀਟ: ਉੱਤਰਾਖੰਡ ਦੀ ਬਾਗੇਸ਼ਵਰ ਸੀਟ ਤੋਂ ਭਾਜਪਾ ਦੀ ਪਾਰਵਤੀ ਦਾਸ ਜਿੱਤ ਗਈ ਹੈ।ਉਨ੍ਹਾਂ ਕਾਂਗਰਸ ਦੇ ਬਸੰਤ ਕੁਮਾਰ ਨੂੰ ਹਰਾਇਆ ਹੈ।

ਭਾਜਪਾ ਨੇ ਤ੍ਰਿਪੁਰਾ ਦੀਆਂ ਦੋਵੇਂ ਵਿਧਾਨ ਸਭਾ ਸੀਟਾਂ ਜਿੱਤੀਆਂ ਹਨ। ਧਨਪੁਰ ਤੋਂ ਭਾਜਪਾ ਉਮੀਦਵਾਰ ਬਿੰਦੂ ਦੇਬਨਾਥ ਨੇ ਸੀਪੀਆਈ (ਐਮ) ਦੇ ਉਮੀਦਵਾਰ ਕੌਸ਼ਿਕ ਚੰਦਾ ਨੂੰ 18,871 ਵੋਟਾਂ ਨਾਲ ਹਰਾਇਆ।

ਬਾਕਸਨਗਰ ਸੀਟ ਤੋਂ ਭਾਜਪਾ ਦੇ ਤਫਜ਼ਲ ਹੁਸੈਨ ਨੇ ਸੀਪੀਆਈ (ਐਮ) ਦੇ ਮਿਜ਼ਾਨ ਹੁਸੈਨ ਨੂੰ30,237 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ।

ਕੇਰਲ ਦੀ ਪੁਥੁਪੱਲੀ ਸੀਟ: ਕਾਂਗਰਸ ਦੀ ਚਾਂਡੀ ਔਮਨ ਨੇ ਪੁਥੁਪੱਲੀ ਸੀਟ ਤੋਂ ਸੀਪੀਆਈ (ਐਮ) ਦੇ ਜੈਕ ਸੀ ਥਾਮਸ ਨੂੰ 37 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ।

ਪੱਛਮੀ ਬੰਗਾਲ ਦੀ ਧੂਪਗੁੜੀ ਸੀਟ: ਤ੍ਰਿਣਮੂਲ ਕਾਂਗਰਸ ਨੇ ਬੰਗਾਲ ਦੀ ਧੂਪਗੁੜੀ ਸੀਟ ਜਿੱਤ ਲਈ ਹੈ ਟੀਐਮਸੀਨੇ ਭਾਜਪਾ ਨੂੰ ਲਗਭਗ 4000 ਵੋਟਾਂ ਨਾਲ ਹਰਾਇਆ ਹੈ।

Spread the love