ਜੋਅ ਬਿਡੇਨ ਅੱਜ ਸ਼ਾਮ ਕਰੀਬ 6:55 ਵਜੇ ਪਾਲਮ ਹਵਾਈ ਅੱਡੇ ‘ਤੇ ਉਤਰਨਗੇ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਅੱਜ 3 ਦਿਨਾਂ ਦੇ ਦੌਰੇ ‘ਤੇ ਭਾਰਤ ਆ ਰਹੇ ਹਨ। ਜਾਣਕਾਰੀ ਅਨੁਸਾਰ ਬਿਡੇਨ ਦੇਰ ਰਾਤ ਏਅਰ ਫੋਰਸ 1 ਰਾਹੀਂ ਜਰਮਨੀ ਲਈ ਰਵਾਨਾ ਹੋਏ ਅਤੇ ਉਹ ਅੱਜ ਸ਼ਾਮ ਕਰੀਬ 6:55 ਵਜੇ ਪਾਲਮ ਹਵਾਈ ਅੱਡੇ ‘ਤੇ ਉਤਰਨਗੇ।

ਬਿਡੇਨ ਸ਼ੁੱਕਰਵਾਰ ਨੂੰ ਹੀ ਪੀਐਮ ਮੋਦੀ ਨਾਲ ਦੋ-ਪੱਖੀ ਬੈਠਕ ਕਰਨਗੇ। ਅਮਰੀਕਾ ਦੇ ਐੱਨਐੱਸਏ ਜੇਕ ਸੁਲੀਵਾਨ ਨੇ ਮੀਡੀਏ ਨੂੰ ਦੱਸਿਆ ਕਿ ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਸਿਵਲ ਪਰਮਾਣੂ ਤਕਨੀਕ ‘ਚ ਸਹਿਯੋਗ ਵਧਾਉਣ ‘ਤੇ ਵੀ ਚਰਚਾ ਹੋਵੇਗੀ। ਇਸ ਦੌਰਾਨ ਛੋਟੇ ਮਾਡਿਊਲਰ ਨਿਊਕਲੀਅਰ ਰਿਐਕਟਰਾਂ ‘ਤੇ ਸਮਝੌਤਾ ਹੋ ਸਕਦਾ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ਜੀਈ ਜੈੱਟ ਇੰਜਣ ਸੌਦੇ ‘ਤੇ ਵੀ ਗੱਲਬਾਤ ਅੱਗੇ ਵਧ ਸਕਦੀ ਹੈ।

Spread the love