ਭਲਕੇ ਮੁੱਖ ਮੰਤਰੀ ਭਗਵੰਤ ਮਾਨ 500 ਨਵੇਂ ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣਗੇ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ 9 ਸਤਬੰਰ ਨੂੰ ਜਲੰਧਰ ‘ਚ ਹੋਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਪੁਲਿਸ ‘ਚ ਨਵੇਂ ਭਰਤੀ ਹੋਏ 500 ਸਬ-ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣਗੇ। ਭਾਵੇਂਕਿ ਪੋਸਟਾਂ ਤਾਂ 560 ਭਰੀਆਂ ਸਨ, ਪਰ ਇਨ੍ਹਾਂ ’ਚੋਂ 60 ਅਜਿਹੇ ਉਮੀਦਵਾਰ ਹਨ, ਜੋ ਵੱਖ-ਵੱਖ ਕਾਰਨਾਂ ਕਰਕੇ ਜੁਆਇਨ ਨਹੀਂ ਕਰ ਰਹੇ। ਦੱਸ ਦਈਏ ਕਿ ‘ਆਪ’ ਸਰਕਾਰ ਦੌਰਾਨ ਸਬ-ਇੰਸਪੈਕਟਰਾਂ ਦੀ ਇਹ ਪਲੇਠੀ ਭਰਤੀ ਹੈ। ਇਸ ਤੋਂ ਪਹਿਲਾਂ ਅਜਿਹੀ ਭਰਤੀ 2021 ’ਚ ਕੈਪਟਨ ਸਰਕਾਰ ਵੇਲੇ ਹੋਈ ਸੀ।

Spread the love