ਚੰਡੀਗੜ੍ਹ :ਉੱਤਰ ਪ੍ਰਦੇਸ਼ ਦੇ ਘੋਸੀ ਸਮੇਤ ਛੇ ਰਾਜਾਂ ਦੀਆਂ ਸੱਤ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਯਾਨੀ ਸ਼ੁੱਕਰਵਾਰ ਨੂੰ ਆਉਣਗੇ। ਇਸ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਉੱਤਰਾਖੰਡ ਵਿੱਚ ਬਾਗੇਸ਼ਵਰ, ਉੱਤਰ ਪ੍ਰਦੇਸ਼ ਵਿੱਚ ਘੋਸੀ, ਕੇਰਲ ਵਿੱਚ ਪੁਥੁਪੱਲੀ, ਪੱਛਮੀ ਬੰਗਾਲ ਵਿੱਚ ਧੂਪਗੁੜੀ, ਝਾਰਖੰਡ ਵਿੱਚ ਡੂਮਰੀ ਅਤੇ ਤ੍ਰਿਪੁਰਾ ਵਿੱਚ ਬਾਕਸਨਗਰ ਅਤੇ ਧਨਪੁਰ ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਡੁਮਰੀ ‘ਚ ਫਿਲਹਾਲ ਗਿਣਤੀ ਚੱਲ ਰਹੀ ਹੈ, ਜਦਕਿ ਪੁਥੁਪੱਲੀ ‘ਚ ਕਾਂਗਰਸ ਦੇ ਚਾਂਡੀ ਓਮਾਨ ਅੱਗੇ ਹਨ। ਤ੍ਰਿਪੁਰਾ ਦੀ ਬਾਕਸਨਗਰ ਸੀਟ ਤੋਂ ਭਾਜਪਾ ਦੇ ਤਫਜ਼ਲ ਹੁਸੈਨ ਅੱਗੇ ਹਨ। ਦੂਜੇ ਪਾਸੇ ਘੋਸੀ ਸੀਟ ਤੋਂ ਸਪਾ ਦੇ ਸੁਧਾਕਰ ਸਿੰਘ, ਬਾਗੇਸ਼ਵਰ ਤੋਂ ਕਾਂਗਰਸ ਦੇ ਬਸੰਤ ਕੁਮਾਰ ਅੱਗੇ ਚੱਲ ਰਹੇ ਹਨ। ਪੱਛਮੀ ਬੰਗਾਲ ਦੇ ਧੂਪਗੁੜੀ ਅਤੇ ਤ੍ਰਿਪੁਰਾ ਦੇ ਧਨਪੁਰ ਲਈ ਗਿਣਤੀ ਜਾਰੀ ਹੈ।

Live update

ਸ਼ੁਰੂਆਤੀ ਰੁਝਾਨਾਂ ਮੁਤਾਬਕ ਕੇਰਲ ਦੇ ਪੁਥੁਪੱਲੀ ਤੋਂ ਕਾਂਗਰਸ ਉਮੀਦਵਾਰ ਚਾਂਡੀ ਓਮਨ ਅੱਗੇ ਚੱਲ ਰਹੇ ਹਨ।

ਤ੍ਰਿਪੁਰਾ ਦੇ ਬਕਸਾਨਗਰ ਤੋਂ ਭਾਜਪਾ ਉਮੀਦਵਾਰ ਤਫੱਜਲ ਹੁਸੈਨ ਅੱਗੇ ਚੱਲ ਰਹੇ ਹਨ ।

ਉੱਤਰਾਖੰਡ ਦੇ ਬਾਗੇਸ਼ਵਰ ਤੋਂ ਭਾਜਪਾ ਉਮੀਦਵਾਰ ਪਾਰਵਤੀ ਦਾਸ ਅੱਗੇ ਚੱਲ ਰਹੀ ਹੈ ।

ਆਲ ਝਾਰਖੰਡ ਸਟੂਡੈਂਟਸ ਯੂਨੀਅਨ (ਏਜੇਐੱਸਯੂ) ਦੀ ਉਮੀਦਵਾਰ ਯਸ਼ੋਦਾ ਦੇਵੀ ਡੂਮਰੀ ਤੋਂ ਅੱਗੇ ਚੱਲ ਰਹੀ ਹੈ

ਪੱਛਮੀ ਬੰਗਾਲ ਦੇ ਧੂਪਗੁੜੀ ਤੋਂ ਭਾਜਪਾ ਉਮੀਦਵਾਰ ਬਿੰਦੂ ਦੇਬਨਾਥ ਅੱਗੇ ਚੱਲ ਰਹੇ ਹਨ।

ਛੇ ਰਾਜਾਂ ਵਿੱਚ ਜ਼ਿਮਨੀ ਚੋਣਾਂ ਲਈ ਵੋਟਿੰਗ ਮੰਗਲਵਾਰ, 5 ਸਤੰਬਰ ਨੂੰ ਹੋਈ ਸੀ।

Spread the love