ਸ਼ਾਹਰੁਖ ਖਾਨ ਦੀ ‘ਜਵਾਨ’ ਫਿਲਮ ਦੂਜੇ ਦਿਨ ਹੀ 200 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਗਈ

ਚੰਡੀਗੜ੍ਹ ;’ਜਵਾਨ’ ਨੇ ਭਾਰਤ ‘ਚ ਪਹਿਲੇ ਦਿਨ 75 ਕਰੋੜ ਰੁਪਏ ਇਕੱਠੇ ਕੀਤੇ ਸਨ ਅਤੇ ਦੁਨੀਆ ਭਰ ‘ਚ 129 ਕਰੋੜ ਰੁਪਏ ਕਮਾ ਕੇ 100 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਗਏ ਸਨ। ‘ਜਵਾਨ’ ਨੇ ‘ਪਠਾਨ’ ਦਾ ਰਿਕਾਰਡ ਵੀ ਤੋੜ ਦਿੱਤਾ ਸੀ। ‘ਪਠਾਨ’ ਨੇ ਪਹਿਲੇ ਦਿਨ 106 ਕਰੋੜ ਰੁਪਏ ਦਾ ਵਿਸ਼ਵਵਿਆਪੀ ਕਾਰੋਬਾਰ ਕੀਤਾ ਸੀ।

ਦੁਨੀਆ ਭਰ ‘ਚ ਸ਼ਾਨਦਾਰ ਕਲੈਕਸ਼ਨ ਕਰਨ ਤੋਂ ਬਾਅਦ ‘ਜਵਾਨ’ ਦੂਜੇ ਦਿਨ 200 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਗਈ ਹੈ। ਬਾਕਸ ਆਫਿਸ ਇੰਡੀਆ ਦੀ ਰਿਪੋਰਟ ਮੁਤਾਬਕ ‘ਜਵਾਨ’ ਦੀ ਦੋ ਦਿਨਾਂ ਦੀ ਬਾਕਸ ਆਫਿਸ ਕਲੈਕਸ਼ਨ 230 ਕਰੋੜ ਰੁਪਏ ਹੈ। ਮਤਲਬ ਦੋ ਦਿਨਾਂ ‘ਚ ਵੀ 200 ਕਰੋੜ ਦੇ ਕਲੱਬ ‘ਚ ਐਂਟਰੀ। ਹਫਤੇ ਦੇ ਅੰਤ ਤੱਕ ਇਹ ਕਲੈਕਸ਼ਨ ਆਸਾਨੀ ਨਾਲ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਜਾਵੇਗੀ।

Spread the love