ਜੀ-20 ਦੀ ਲਾਈਵ : ਦਿੱਲੀ ਐਲਾਨਨਾਮੇ ਉਤੇ ਸਾਰੇ ਦੇਸ਼ਾਂ ਵਿੱਚ ਸਹਿਮਤੀ ਬਣੀ

ਨਵੀਂ ਦਿੱਲੀ: ਜੀ-20 ਸਿਖਰ ਸੰਮੇਲਨ ਦੇ ਪਹਿਲੇ ਦਿਨ ਸਾਰੇ ਦੇਸ਼ਾਂ ਵਿਚਕਾਰ ਇੱਕ ਸਾਂਝੇ ਐਲਾਨਨਾਮੇ ਪੱਤਰ ਉੱਤੇ ਸਹਿਮਤੀ ਬਣੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਦੂਜੇ ਸੈਸ਼ਨ ਦੀ ਸ਼ੁਰੂਆਤ ‘ਚ ਸਪੀਕਰ ਦੇ ਰੂਪ ‘ਚ ਇਹ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਰੇ ਮੈਂਬਰ ਦੇਸ਼ਾਂ ਦੀ ਸਹਿਮਤੀ ਨਾਲ ਨਵੀਂ ਦਿੱਲੀ ਐਲਾਨਨਾਮਾ ਪੱਤਰ ਪਾਸ ਕੀਤਾ।

ਐਲਾਨਨਾਮਾ ਪੱਤਰ ਪਾਸ ਕਰਨ ਤੋਂ ਬਾਅਦ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਸਾਰੇ ਦੇਸ਼ਾਂ ਨੇ ਨਵੀਂ “ਦਿੱਲੀ ਐਲਾਨਨਾਮੇ” ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ- ਸਾਰੇ ਨੇਤਾਵਾਂ ਨੇ ਸਵੀਕਾਰ ਕੀਤਾ ਹੈ ਕਿ ਜੀ-20 ਸਿਆਸੀ ਮੁੱਦਿਆਂ ‘ਤੇ ਚਰਚਾ ਕਰਨ ਦਾ ਮੰਚ ਨਹੀਂ ਹੈ। ਸਾਰਿਆਂ ਨੇ ਆਰਥਿਕਤਾ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਨੂੰ ਚੁਣੌਤੀ ਭਰੇ ਸਮੇਂ ਵਿੱਚ ਇਹ ਦਾ ਅਹੁਦਾ ਮਿਲਿਆ ਹੈ। ਜੀ-20 ਦਾ ਸਾਂਝਾ ਐਲਾਨਨਾਮਾ 37 ਪੰਨਿਆਂ ਦਾ ਹੈ। ਇਸ ਵਿੱਚ ਕੁੱਲ 83 ਪੈਰੇ ਹਨ। ਇਸ ਨੂੰ ਨਵੀਂ ਦਿੱਲੀ ਐਲਾਨਨਾਮਾ ਪੱਤਰ ਕਿਹਾ ਗਿਆ ਹੈ।

ਇਸ ਵਿੱਚ ਸ਼ਾਮਲ ਮੁੱਖ ਪ੍ਰਸਤਾਵ ਹੇਠਾਂ ਦੇਖੇ ਜਾ ਸਕਦੇ ਹਨ…

ਸਾਰੇ ਦੇਸ਼ ਟਿਕਾਊ ਵਿਕਾਸ ਟੀਚਿਆਂ ‘ਤੇ ਕੰਮ ਕਰਨਗੇ। ਭਾਰਤ ਦੀ ਪਹਿਲ ‘ਤੇ ਵਨ ਫਿਊਚਰ ਅਲਾਇੰਸ ਬਣਾਇਆ ਜਾਵੇਗਾ।

ਸਾਰੇ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੇ ਨਿਯਮਾਂ ਅਨੁਸਾਰ ਕੰਮ ਕਰਨਾ ਚਾਹੀਦਾ ਹੈ।

ਬਾਇਓ ਫਿਊਲ ਅਲਾਇੰਸ ਬਣਾਇਆ ਜਾਵੇਗਾ। ਇਸ ਦੇ ਸੰਸਥਾਪਕ ਮੈਂਬਰ ਭਾਰਤ, ਅਮਰੀਕਾ ਅਤੇ ਬ੍ਰਾਜ਼ੀਲ ਹੋਣਗੇ।

ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ ‘ਤੇ ਜ਼ੋਰ ਦਿੱਤਾ ਜਾਵੇਗਾ।

ਬਹੁਪੱਖੀ ਵਿਕਾਸ ਬੈਂਕਾਂ ਨੂੰ ਮਜ਼ਬੂਤ ​​ਕੀਤਾ ਜਾਵੇਗਾ। ਉਨ੍ਹਾਂ ਨੂੰ ਬਿਹਤਰ, ਵੱਡਾ ਅਤੇ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ।

ਗਲੋਬਲ ਸਾਊਥ ਦੀਆਂ ਤਰਜੀਹਾਂ ‘ਤੇ ਜ਼ੋਰ ਦਿੱਤਾ ਜਾਵੇਗਾ।

ਕ੍ਰਿਪਟੋਕਰੰਸੀ ਨੂੰ ਲੈ ਕੇ ਗਲੋਬਲ ਨੀਤੀ ਬਣਾਉਣ ਲਈ ਗੱਲਬਾਤ ਹੋਵੇਗੀ।

ਭਾਰਤ ਨੇ ਕਰਜ਼ਿਆਂ ਸਬੰਧੀ ਬਿਹਤਰ ਪ੍ਰਣਾਲੀ ਬਣਾਉਣ ਲਈ ਸਾਂਝਾ ਢਾਂਚਾ ਬਣਾਉਣ ‘ਤੇ ਜ਼ੋਰ ਦਿੱਤਾ ਹੈ।

ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਨੂੰ ਫੰਡ ਦਿੱਤਾ ਜਾਵੇਗਾ।

ਹਰੀ ਅਤੇ ਘੱਟ ਕਾਰਬਨ ਊਰਜਾ ਤਕਨੀਕ ‘ਤੇ ਕੰਮ ਕੀਤਾ ਜਾਵੇਗਾ।

ਸਾਰੇ ਦੇਸ਼ਾਂ ਨੇ ਹਰ ਤਰ੍ਹਾਂ ਦੇ ਅੱਤਵਾਦ ਦੀ ਆਲੋਚਨਾ ਕੀਤੀ ਹੈ।

Spread the love