280 ਮੁਸਾਫ਼ਰਾਂ ਨੂੰ ਫਰਾਂਸਿਸਕੋ ਲੈਕੇ ਜਾ ਰਹੀ ਏਅਰ ਇੰਡੀਆ ਉਡਾਣ ’ਚ ਤਕਨੀਕੀ ਨੁਕਸ ਕਾਰਨ ਲਾਸਕਾ ਚ ਉਤਾਰਿਆ

ਨਵੀਂ ਦਿੱਲੀ: ਬੰਗਲੌਰ ਤੋਂ 280 ਤੋਂ ਵੱਧ ਵਿਅਕਤੀਆਂ ਨੂੰ ਲੈ ਕੇ ਸਾਂ ਫਰਾਂਸਿਸਕੋ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਅਲਾਸਕਾ ਸ਼ਹਿਰ ਵੱਲ ਮੋੜ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਸਮੱਸਿਆ ਨੂੰ ਹੱਲ ਕਰਨ ਤੋਂ ਬਾਅਦ ਫਲਾਈਟ ਏਆਈ 175 ਨੇ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸਾਂ ਫਰਾਂਸਿਸਕੋ ਪੁੱਜੀ। ਬੀ777 ਜਹਾਜ਼ ਨੂੰ ਜਦੋਂ ਸਾਂ ਫਰਾਂਸਿਸਕੋ ਜਾਂਦੇ ਸਮੇਂ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਨੂੰ ਅਲਾਸਕਾ ਦੇ ਸ਼ਹਿਰ ਐਂਕਰੇਜ ਵੱਲ ਮੋੜ ਦਿੱਤਾ ਗਿਆ ਸੀ। ਜਹਾਜ਼ ‘ਤੇ 280 ਤੋਂ ਵੱਧ ਲੋਕ ਸਵਾਰ ਸਨ ਅਤੇ ਚਾਰ ਘੰਟੇ ਦੀ ਦੇਰੀ ਤੋਂ ਬਾਅਦ ਫਲਾਈਟ ਆਪਣੀ ਮੰਜ਼ਿਲ ‘ਤੇ ਉਤਰੀ। ਆਮ ਤੌਰ ‘ਤੇ ਬੰਗਲੌਰ ਤੋਂ ਸਾਂ ਫਰਾਂਸਿਸਕੋ ਫਲਾਈਟ 16 ਘੰਟੇ ਲੈਂਦੀ ਹੈ

Spread the love