RSS ਮੁਖੀ ਮੋਹਨ ਭਾਗਵਤ ਭੈਣੀ ਸਾਹਿਬ ਪਹੁੰਚੇ

ਚੰਡੀਗੜ੍ਹ: ਸੰਘ ਦੇ ਮੁਖੀ ਮੋਹਨ ਭਾਗਵਤ ਭੈਣੀ ਸਾਹਿਬ ਪਹੁੰਚੇ ਅਤੇ ਉਨ੍ਹਾਂ ਨੇ ਨਾਮਧਾਰੀ ਆਗੂ ਸਤਿਗੁਰੂ ਉਦੈ ਸਿੰਘ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ। ਭਾਗਵਤ ਸ਼ਨੀਵਾਰ ਸ਼ਾਮ ਕਰੀਬ 7 ਵਜੇ ਦਿੱਲੀ ਤੋਂ ਰੇਲਗੱਡੀ ਰਾਹੀਂ ਲੁਧਿਆਣਾ ਪੁੱਜੇ ਅਤੇ ਇੱਥੇ ਫਿਰੋਜ਼ਪੁਰ ਰੋਡ ‘ਤੇ ਸਥਿਤ ਮਾਧਵ ਭਵਨ ਵਿਖੇ ਠਹਿਰੇ। ਭਾਗਵਤ ਨੇ ਆਪਣੇ ਦੌਰੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਿਸੇ ਆਗੂ ਨਾਲ ਮੁਲਾਕਾਤ ਨਹੀਂ ਕੀਤੀ। ਉਹ ਲੁਧਿਆਣਾ ਤੋਂ ਕਰੀਬ 30 ਕਿਲੋਮੀਟਰ ਦੂਰ ਨਾਮਧਾਰੀ ਭਾਈਚਾਰੇ ਦੇ ਮੁੱਖ ਦਫ਼ਤਰ ਭੈਣੀ ਸਾਹਿਬ ਵਿਖੇ ਸਤਿਗੁਰੂ ਪ੍ਰਤਾਪ ਸਿੰਘ ਅਤੇ ਮਾਤਾ ਭੁਪਿੰਦਰ ਕੌਰ ਦੀ ਯਾਦ ਵਿੱਚ ਨਾਮਧਾਰੀ ਮਿਸ਼ਨ ਵੱਲੋਂ ਕਰਵਾਏ ਧਾਰਮਿਕ ਸਮਾਗਮ ਵਿੱਚ ਪੁੱਜੇ ਸਨ।

Spread the love