ਮੋਨੂੰ ਮਾਨੇਸਰ ਨੂੰ ਹਰਿਆਣਾ ਪੁਲਿਸ ਗੁਰੂਗ੍ਰਾਮ ਤੋਂ ਫੜਿਆ,

ਚੰਡੀਗੜ੍ਹ: ਭਿਵਾਨੀ ‘ਚ ਜ਼ਿੰਦਾ ਸਾੜ ਦਿੱਤੇ ਗਏ ਨਾਸਿਰ-ਜੁਨੈਦ ਦੇ ਕਤਲ ਮਾਮਲੇ ‘ਚ ਹਰਿਆਣਾ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਮੋਨੂੰ ਮਾਨੇਸਰ ਨੂੰ ਪੁਲਿਸ ਨੇ ਗੁਰੂਗ੍ਰਾਮ ਤੋਂ ਹਿਰਾਸਤ ‘ਚ ਲਿਆ ਹੈ। ਹਰਿਆਣਾ ਪੁਲਿਸ ਹੁਣ ਉਸਨੂੰ ਰਾਜਸਥਾਨ ਪੁਲਿਸ ਦੇ ਹਵਾਲੇ ਕਰ ਸਕਦੀ ਹੈ। ਮੋਨੂੰ ਮਾਨੇਸਰ ‘ਤੇ ਭਿਵਾਨੀ ‘ਚ ਜ਼ਿੰਦਾ ਸਾੜ ਦਿੱਤੇ ਗਏ ਨਾਸਿਰ ਅਤੇ ਜੁਨੈਦ ਦੀ ਹੱਤਿਆ ਦਾ ਦੋਸ਼ ਹੈ।

ਮੋਨੂੰ ਮਾਨੇਸਰ ਨੂੰ ਹਰਿਆਣਾ ਪੁਲੀਸ ਦੇ ਸੀਆਈਏ ਸਟਾਫ ਨੇ ਫੜਿਆ ਹੈ

16 ਫਰਵਰੀ 2023 ਨੂੰ ਹਰਿਆਣਾ ਦੇ ਭਿਵਾਨੀ ਵਿੱਚ ਇੱਕ ਬੋਲੈਰੋ ਵਿੱਚ ਸੜੀਆਂ ਹੋਈਆਂ ਦੋ ਲਾਸ਼ਾਂ ਮਿਲੀਆਂ ਸਨ।

ਜੋ ਜੁਨੈਦ ਅਤੇ ਨਾਸਿਰ ਦੀਆਂ ਸਨ । ਨਾਸਿਰ ਅਤੇ ਜੁਨੈਦ ਦੇ ਕਤਲ ਦੇ ਦੋਸ਼ ਹਰਿਆਣਾ ਦੇ ਕਈ ਗਊ ਰੱਖਿਅਕਾਂ ‘ਤੇ ਲੱਗੇ ਸਨ। ਮੋਨੂੰ ਮਾਨੇਸਰ ਉਰਫ਼ ਮੋਹਿਤ ਯਾਦਵ ਇਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਨਾਮ ਸੀ।

ਜ਼ਿਕਰਯੋਗ ਹੈ ਕਿ ਮੋਨੂੰ ਮਾਨੇਸਰ ਬਜਰੰਗ ਦਲ ਦਾ ਮੈਂਬਰ ਹੈ। ਉਹ ਮਾਨੇਸਰ, ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਮੋਨੂੰ ਮਾਨੇਸਰ ਨੂੰ ਬਜਰੰਗ ਦਲ ਦੀ ਗਊ ਰੱਖਿਆ ਟਾਸਕ ਫੋਰਸ ਯੂਨਿਟ ਅਤੇ ਗਊ ਰੱਖਿਆ ਦਲ ਦੇ ਮੁਖੀ ਵਜੋਂ ਵੀ ਜਾਣਿਆ ਜਾਂਦਾ ਹੈ। ਮੋਨੂੰ ਮਾਨੇਸਰ ਦਾ ਨਾਂ 31 ਜੁਲਾਈ 2023 ਨੂੰ ਹਰਿਆਣਾ ਦੇ ਨੂਹ ‘ਚ ਹਿੰਸਾ ਭੜਕਾਉਣ ਦੇ ਮਾਮਲੇ ‘ਚ ਵੀ ਸ਼ਾਮਲ ਸੀ। ਮੋਨੂੰ ਨਾਲ ਹਿੰਸਾ ਦੇ ਮੁੱਖ ਦੋਸ਼ੀ ਬਿੱਟੂ ਬਜਰੰਗੀ ਦਾ ਭੜਕਾਊ ਵੀਡੀਓ ਸਾਹਮਣੇ ਆਇਆ ਸੀ।

Spread the love