ਹੜਤਾਲ ਨੂੰ ਲੈਕੇ ਪਟਵਾਰੀ ਯੂਨੀਅਨ ਦੋਫਾੜ

ਅੰਮ੍ਰਿਤਸਰ : ਨਵੀਂ ਰੈਵਿਨਿਉ ਪਟਵਾਰ ਕਾਨੂੰਗੋ ਯੂਨੀਅਨ ਨੇ ਐਲਾਨ ਕਰ ਦਿਤਾ ਹੈ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਹੜ੍ਹਤਾਲ ਤੋਂ ਵੱਖ ਕਰ ਲਿਆ ਹੈ ਅਤੇ ਕੰਮ ‘ਤੇ ਪਰਤਨ ਦਾ ਫੈਸਲਾ ਲਿਆ ਹੈ । ਜਦੋਂ ਨਵੀਂ ਯੂਨੀਅਨ ਦੇ ਨੁਮਾਇੰਦੇ ਇਸ ਦਾ ਐਲਾਨ ਕਰ ਰਹੇ ਸਨ ਤਾਂ ਪ੍ਰੈਸਕਾਨਫਰੰਸ ਵਿਚਾਲੇ ਦੂਜੇ ਧੜੇ ਨੇ ਆਕੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ| ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਨਵੀਂ ਯੂਨੀਅਨ ਬਣਾਉਣ ਵਾਲੇ ਪਟਵਾਰੀ ਸਰਕਾਰ ਦੀ ਸ਼ੈਅ ‘ਤੇ ਕੰਮ ਕਰ ਰਹੇ ਹਨ ਅਤੇ ਨੌਜਵਾਨ ਦੇ ਅਧਿਕਾਰਾਂ ‘ਤੇ ਡਾਕੇ ਪਾ ਰਹੇ ਹਨ । ਨਾਅਰੇ ਲੱਗਾ ਰਹੇ ਪਟਵਾਰੀਆਂ ਨੇ ਇਲਜ਼ਾਮ ਲਗਾਇਆ ਨਵੀਂ ਯੂਨੀਅਨ ਦੇ ਪਟਵਾਰੀ ਰਿਟਾਇਡ ਪਟਵਾਰੀਆਂ ਨੂੰ ਮੁੜ ਤੋਂ ਨੌਕਰੀ ਦੇਣ ਲਈ ਰਾਜ਼ੀ ਕਰ ਰਹੇ ਹਨ ਤਾਂਕੀ ਨਵੇਂ ਨੌਜਵਾਨਾਂ ਨੂੰ ਮੌਕਾ ਨਾ ਮਿਲੇ । ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਜਿਹੜੇ ਪਟਵਾਰੀ ਨਵੀਂ ਯੂਨੀਅਨ ਦਾ ਦਾਅਵਾ ਕਰ ਰਹੇ ਹਨ ਉਨ੍ਹਾਂ ਨੂੰ ਅਸੀਂ ਯੂਨੀਅਨ ਤੋਂ ਪਹਿਲਾਂ ਹੀ ਬਾਹਰ ਕੱਢ ਦਿੱਤਾ ਸੀ ਇਸੇ ਲਈ ਉਹ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ।

ਨਵੀਂ ਯੂਨੀਅਨ ਨੇ ਇਲਜ਼ਾਮ ਕੀਤੇ ਖਾਰਜ

ਨਵੀਂ ਯੂਨੀਅਨ ਦੇ ਪਟਵਾਰੀਆਂ ਦਾ ਕਹਿਣਾ ਕਿ ਪੰਜਾਬ ਵਿੱਚ ਮੌਜੂਦਾ ਹਾਲਾਤ ਬਹੁਤ ਮਾੜੇ ਹਨ,ਹੜ੍ਹ ਦੇ ਹਾਲਾਤਾਂ ਦੇ ਬਾਵਜੂਦ ਕੁਝ ਪਟਵਾਰੀ ਆਪਣੇ ਫਾਇਦੇ ਦੇ ਲਈ ਸਰਕਾਰ ਅਤੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ ਜਦਕਿ ਇਸ ਦੌਰਾਨ ਉਨ੍ਹਾਂ ਨੂੰ ਲੋਕਾਂ ਦੇ ਲਈ ਖੜੇ ਹੋਣਾ ਚਾਹੀਦਾ ਸੀ। ਇਸ ਤੋਂ ਇਲਾਵਾ ਨਵੀਂ ਪਟਵਾਰੀ ਯੂਨੀਅਨ ਨੇ ਕਿਹਾ ਸਰਕਾਰ ਨੇ ਨਵੇਂ ਪਟਵਾਰੀਆਂ ਨੂੰ ਮੰਗ ਪੱਤਰ ਵੀ ਦਿੱਤੀ ਹੈ ਅਤੇ ਉਨ੍ਹਾਂ ਦਾ ਟ੍ਰੇਨਿੰਗ ਭੱਤਾ ਵੀ ਤਿੰਨ ਗੁਣਾ ਵਧਾ ਦਿੱਤਾ ਹੈ,ਪਰ ਇਸ ਦੇ ਬਾਵਜੂਦ ਢੀਂਡਸਾ ਯੂਨੀਅਨ ਲੋਕਾਂ ਦੀ ਪਰੇਸ਼ਾਨੀ ਸਮਝਣ ਨੂੰ ਤਿਆਰ ਨਹੀਂ ਹੈ।ਰੈਵਿਨਿਉ ਪਟਵਾਰ ਕਾਨੂੰਗੋ ਯੂਨੀਅਨ ਨੇ ਦਾਅਵਾ ਕੀਤਾ ਉਨ੍ਹਾਂ ਦੇ ਨਾਲ ਪੂਰੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਪਟਵਾਰੀ ਜੁੜ ਰਹੇ ਹਨ। ਨਵੀਂ ਪਟਵਾਰੀ ਜਥੇਬੰਦੀ ਨੇ ਕਿਹਾ ਸਾਨੂੰ ਕਿਸੇ ਨੇ ਯੂਨੀਅਨ ਤੋਂ ਨਹੀਂ ਕੱਢਿਆ ਹੈ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਮਾਮਲੇ ਵਿੱਚ ਇਨ੍ਹਾਂ ਨੂੰ ਬਾਹਰ ਕੱਢਿਆ ਹੈ । ਨਵੀਂ ਯੂਨੀਅਨ ਨੇ ਦਾਅਵਾ ਕੀਤਾ ਢੀਂਡਸਾ ਯੂਨੀਅਨ ਦੇ ਵਿਰੋਧ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ,ਅੰਮ੍ਰਿਤਸਰ,ਬਟਾਲਾ ਅਤੇ ਗੁਰਦਾਸਪੁਰ ਦੇ ਪਟਵਾਰੀ ਉਨ੍ਹਾਂ ਦੇ ਨਾਲ ਖੜੇ ਹਨ ਅਤੇ ਸਾਰੇ ਕੰਮ ਕਰਨ ਲਈ ਤਿਆਰ ਹਨ ।

Spread the love