ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਚੀਨ ਦੇ ਨਵੇਂ ਰਾਜਦੂਤ ਦਾ ਸ਼ਾਨਦਾਰ ਸਮਾਰੋਹ ਚ ਸਵਾਗਤ ਕੀਤਾ

ਸੀ.ਐਨ.ਐਨ ਦੀ ਰਿਪੋਰਟ ਅਨੁਸਾਰ ਤਾਲਿਬਾਨ ਨੇ ਕਾਬੁਲ ਦੇ ਰਾਸ਼ਟਰਪਤੀ ਮਹਿਲ ‘ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਦੌਰਾਨ ਅਫਗਾਨਿਸਤਾਨ ‘ਚ ਚੀਨ ਦੇ ਨਵੇਂ ਰਾਜਦੂਤ ਝਾਓ ਸ਼ੇਂਗ ਦਾ ਸਵਾਗਤ ਕੀਤਾ ਹੈ।

ਚੀਨ ਪਾਕਿਸਤਾਨ, ਈਰਾਨ ਅਤੇ ਰੂਸ ਸਮੇਤ ਉਨ੍ਹਾਂ ਮੁੱਠੀ ਭਰ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ 2021 ਵਿੱਚ ਤਾਲਿਬਾਨ ਦੇ ਮੁੜ ਤੋਂ ਦੇਸ਼ ਦਾ ਕਬਜ਼ਾ ਲੈਣ ਤੋਂ ਬਾਅਦ

ਅਫਗਾਨਿਸਤਾਨ ਵਿੱਚ ਕੂਟਨੀਤਕ ਮੌਜੂਦਗੀ ਬਣਾਈ ਰੱਖੀ ਹੈ।ਪੈਲੇਸ ਸਮਾਰੋਹ ਵਿੱਚ, ਤਾਲਿਬਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਹਸਨ ਅਖੁੰਦ ਨੇ ਝਾਓ ਨਾਲ ਹੱਥ ਮਿਲਾਇਆ ਅਤੇ “ਨਵੇਂ ਚੀਨੀ ਰਾਜਦੂਤ ਦੇ ਪ੍ਰਮਾਣ ਪੱਤਰ ਸਵੀਕਾਰ ਕੀਤੇ

ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਬਿਆਨ ਵਿੱਚ ਕਿਹਾ “ਇਸਲਾਮੀ ਅਮੀਰਾਤ ਦੇ ਮਾਨਯੋਗ ਪ੍ਰਧਾਨ ਮੰਤਰੀ ਨੇ ਸ਼੍ਰੀ ਝਾਓ ਸ਼ੇਂਗ ਦੀ ਰਾਜਦੂਤ ਵਜੋਂ ਨਿਯੁਕਤੀ ਲਈ ਚੀਨ ਦੀ ਅਗਵਾਈ ਦਾ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਇਹ ਨਿਯੁਕਤੀ ਦੋਵਾਂ ਦੇਸ਼ਾਂ ਦੇ ਵਿਚਕਾਰ ਕੂਟਨੀਤਕ ਸਬੰਧਾਂ ਨੂੰ ਉੱਚੇ ਪੱਧਰ ‘ਤੇ ਵਧਾਏਗੀ ਅਤੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰੇਗ ਪ੍ਰਧਾਨ ਮੰਤਰੀ ਦਫਤਰ ਦੇ ਅਨੁਸਾਰ, ਝਾਓ ਨੇ ਕਿਹਾ ਕਿ ਚੀਨ “ਅਫਗਾਨਿਸਤਾਨ ਦਾ ਇੱਕ ਚੰਗਾ ਗੁਆਂਢੀ” ਹੈ ਅਤੇ “ਅਫਗਾਨਿਸਤਾਨ ਦੀ ਆਜ਼ਾਦੀ, ਖੇਤਰੀ ਅਖੰਡਤਾ ਅਤੇ ਫੈਸਲੇ ਲੈਣ ਵਿੱਚ ਆਜ਼ਾਦੀ ਦਾ ਪੂਰਾ ਸਨਮਾਨ ਕਰਦਾ ਹੈ।”

Spread the love