ਰਾਸ਼ਟਰਪਤੀ ਬਣਿਆ ਤਾਂ 75 ਫੀਸਦੀ ਸਰਕਾਰੀ ਮੁਲਾਜ਼ਮ ਹਟਾ ਦਿਆਂਗਾ: ਰਾਮਾਸਵਾਮੀ

ਵਸ਼ਿੰਗਟਨ: ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਦੌੜ ’ਚ ਸ਼ਾਮਲ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨੇ ਅੱਜ ਕਿਹਾ ਕਿ ਜੇਕਰ ਉਹ 2024 ਦੀ ਚੋਣ ਜਿੱਤਦੇ ਹਨ ਤਾਂ ਸੰਘੀ ਸਰਕਾਰ ਦੇ 75 ਫੀਸਦੀ ਤੋਂ ਵਧ ਕਰਮਚਾਰੀਆਂ ਨੂੰ ਹਟਾ ਦੇਣਗੇ ਅਤੇ ਐੱਫਬੀਆਈ ਵਰਗੀਆਂ ਪ੍ਰਮੁੱਖ ਏਜੰਸੀਆਂ ਨੂੰ ਬੰਦ ਕਰ ਦੇਣਗੇ। ਅਮਰੀਕੀ ਸਮਾਚਾਰ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਚਾਰ ਸਾਲਾਂ ਵਿੱਚ 22 ਲੱਖ ਕਰਮਚਾਰੀਆਂ ਵਿੱਚੋਂ 75 ਫੀਸਦ ਮੁਲਾਜ਼ਮਾਂ ਨੂੰ ਹਟਾਉਣਾ ਹੈ ਜਿਸ ਨਾਲ ਸਰਕਾਰ ਨੂੰ ਅਰਬਾਂ ਡਾਲਰ ਦੀ ਬਚਤ ਹੋਵੇਗੀ। ‘ਨਿਊਯਾਰਕ ਟਾਈਮਜ਼’ ਅਨੁਸਾਰ ਸੰਘੀ ਸਰਕਾਰ ਵਿੱਚ ਲਗਭਗ 22 ਲੱਖ 50 ਹਜ਼ਾਰ ਮੁਲਾਜ਼ਮ ਕੰਮ ਕਰਦੇ ਹਨ। -ਪੀਟੀਆਈ

Spread the love