CM ਮਾਨ ਅਤੇ ਕੇਜਰੀਵਾਲ ਅੱਜ ਮੁਹਾਲੀ ਅਤੇ ਲੁਧਿਆਣਾ ਫੇਰੀ ਤੇ

ਚੰਡੀਗੜ੍ਹ : ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਅਤੇ ਮੁਹਾਲੀ ਵਿੱਚ ਅੱਜ ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਨਅਤਕਾਰਾਂ ਨਾਲ ਮਿਲਣੀ ਕਰਨਗੇ। ਇਹ ਮਿਲਣੀਆਂ ਪੰਜ ਤਾਰਾ ਹੋਟਲ ਰੈਡੀਸਨ ਵਿੱਚ ਸ਼ਹਿਰ ਦੇ ਸਨਅਤਕਾਰਾਂ ਨਾਲ ਕੀਤੀਆਂ ਜਾਣਗੀਆਂ।

ਇਸ ਮੀਟਿੰਗ ਵਿੱਚ 300 ਦੇ ਕਰੀਬ ਸਨਅਤਕਾਰ ਤੇ ਹੋਰ ਲੋਕ ਸ਼ਾਮਲ ਹੋਣਗੇ। ਮਿਲਣੀ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਪਿਛਲੇ 18 ਮਹੀਨਿਆਂ ਵਿੱਚ ਸਨਅਤਾਂ ਲਈ ਕੀਤੇ ਗਏ ਕੰਮਾਂ ਬਾਰੇ ਸਨਅਤਕਾਰਾਂ ਨੂੰ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਵੀ 2021 ਦੇ ਸਤੰਬਰ ਮਹੀਨੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਸਿੱਧੇ ਤੌਰ ’ਤੇ ਸਨਅਤਕਾਰਾਂ ਨੂੰ ਕਿਹਾ ਸੀ ਕਿ ਉਹ ‘ਆਪ’ ਲਈ ਵੋਟ ਬੈਂਕ ਨਹੀਂ ਬਲਕਿ ਸਰਕਾਰ ਵਿੱਚ ਪਾਰਟਨਰ ਬਣਨ।

Spread the love