ਪੰਜਾਬ ਭਾਜਪਾ ਦੀ ਨਵੀਂ ਕਾਰਜਕਾਰਨੀ ਦਾ ਐਲਾਨ: ਜੈਇੰਦਰ ਮਹਿਲਾ ਭਾਜਪਾ ਮੋਰਚਾ ਦੀ ਮੁਖੀ ਨਿਯੁਕਤ
Chandigarh; 2024 ਦੀਆਂ ਆ ਰਹੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਮੁੱਖ ਰੱਖਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਵਿੱਚ 12 ਮੀਤ ਪ੍ਰਧਾਨ,5 ਜਨਰਲ ਸਕੱਤਰ ਅਤੇ 12 ਸਟੇਟ ਸਕੱਤਰ ਨਿਯੁਕਤ ਕੀਤੇ ਹਨ। ਜੈਇੰਦਰ ਮਹਿਲਾ ਭਾਜਪਾ ਮੋਰਚਾ ਦੀ ਮੁਖੀ ਅਤੇ ਦਰਸ਼ਨ ਸਿੰਘ ਨੈਨੇਵਾਲਾ ਨੂੰ ਪੰਜਾਬ ਕਿਸਾਨ ਮੋਰਚੇ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਐਤਵਾਰ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਸਹਿਮਤੀ ਅਤੇ ਪ੍ਰਵਾਨਗੀ ਤੋਂ ਬਾਅਦ ਸੂਬਾ ਭਾਜਪਾ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ। ਇਸ ਵਿੱਚ ਜਿੱਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ, ਉਥੇ ਹੀ ਕੈਪਟਨ ਦੀ ਧੀ ਜੈਇੰਦਰ ਕੌਰ ਨੂੰ ਪੰਜਾਬ ਮਹਿਲਾ ਭਾਜਪਾ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਨਵੀਂ ਕਾਰਜਕਾਰਨੀ ਵਿੱਚ ਐਲਾਨੇ ਗਏ 67 ਅਹੁਦੇਦਾਰਾਂ ਦੇ ਨਾਂ ਇਸ ਪ੍ਰਕਾਰ ਹਨ:
ਸੂਬਾ ਮੀਤ ਪ੍ਰਧਾਨ: ਫ਼ਾਜ਼ਿਲਕਾ ਤੋਂ ਸੁਰਜੀਤ ਕੁਮਾਰ ਜਿਆਣੀ, ਜਲੰਧਰ ਤੋਂ ਕੇਡੀ ਭੰਡਾਰੀ, ਐਸਏਐਸ ਨਗਰ ਤੋਂ ਸੁਭਾਸ਼ ਸ਼ਰਮਾ, ਜਲੰਧਰ ਤੋਂ ਰਾਜੇਸ਼ ਬਾਗਾ, ਸੰਗਰੂਰ ਤੋਂ ਅਰਵਿੰਦ ਖੰਨਾ, ਸੰਗਰੂਰ ਤੋਂ ਜਗਦੀਪ ਸਿੰਘ ਨਕਈ। ਬਠਿੰਡਾ, ਐਸ.ਏ.ਐਸ.ਨਗਰ ਤੋਂ ਬਲਬੀਰ ਸਿੰਘ ਸਿੱਧੂ, ਗੁਰਦਾਸਪੁਰ ਤੋਂ ਫਤਿਹਜੰਗ ਸਿੰਘ ਬਾਜਵਾ, ਲੁਧਿਆਣਾ ਤੋਂ ਬਿਕਰਮਜੀਤ ਸਿੰਘ ਚੀਮਾ, ਬਠਿੰਡਾ ਤੋਂ ਗੁਰਪ੍ਰੀਤ ਸਿੰਘ ਕਾਂਗੜ, ਫਾਜ਼ਿਲਕਾ ਤੋਂ ਮੋਨਾ ਜੈਸਵਾਲ ਅਤੇ ਐਸਏਐਸ ਨਗਰ ਤੋਂ ਜੈਸਮੀਨ ਸੰਧਾਵਾਲੀਆ ਸ਼ਾਮਲ ਹਨ।
ਸੂਬਾ ਜਨਰਲ ਸਕੱਤਰ: ਰਾਕੇਸ਼ ਰਾਠੌਰ (ਜਲੰਧਰ), ਦਿਆਲ ਸਿੰਘ ਸੋਢੀ (ਬਠਿੰਡਾ), ਅਨਿਲ ਸਰੀਨ (ਲੁਧਿਆਣਾ), ਜਗਮੋਹਨ ਸਿੰਘ ਰਾਜੂ (ਅੰਮ੍ਰਿਤਸਰ), ਪਰਮਿੰਦਰ ਸਿੰਘ ਬਰਾੜ (ਲੁਧਿਆਣਾ)।
ਸੂਬਾ ਸਕੱਤਰ: ਡਾ: ਹਰਜੋਤ ਕਮਲ (ਮੋਗਾ), ਸ਼ਿਵਰਾਜ ਚੌਧਰੀ (ਫਾਜ਼ਿਲਕਾ), ਸੰਜੀਵ ਖੰਨਾ (ਐਸ.ਏ.ਐਸ. ਨਗਰ), ਦਮਨ ਥਿੰਦ ਬਾਜਵਾ (ਮਾਨਸਾ), ਰੇਣੂ ਕਸ਼ਯਪ (ਗੁਰਦਾਸਪੁਰ), ਰੇਣੂ ਥਾਪਰ (ਲੁਧਿਆਣਾ), ਭਾਨੂ ਪ੍ਰਤਾਪ ਸਿੰਘ (ਐਸ.ਏ.ਐਸ. ਨਗਰ), ਮੀਨੂੰ ਸੇਠੀ। .(ਹੁਸ਼ਿਆਰਪੁਰ), ਕਰਨਵੀਰ ਸਿੰਘ ਟੌਹੜਾ (ਫਤਿਹਗੜ੍ਹ ਸਾਹਿਬ), ਦੁਰਗੇਸ਼ ਸ਼ਰਮਾ, ਵੰਦਨਾ ਸਾਂਗਵਾਨ (ਫਾਜ਼ਿਲਕਾ), ਰਾਕੇਸ਼ ਸ਼ਰਮਾ (ਪਠਾਨਕੋਟ)।
ਹੋਰ ਅਹੁਦੇਦਾਰ: ਗੁਰਦੇਵ ਸ਼ਰਮਾ ਦੇਬੀ (ਖਜ਼ਾਨਚੀ), ਸੁਖਵਿੰਦਰ ਸਿੰਘ ਗੋਲਡੀ (ਸੰਯੁਕਤ ਖਜ਼ਾਨਚੀ), ਸੁਨੀਲ ਦੱਤ ਭਾਰਦਵਾਜ (ਆਫਿਸ ਸਕੱਤਰ), ਦਰਸ਼ਨ ਸਿੰਘ ਨੈਣੇਵਾਲ (ਕਿਸਾਨ ਮੋਰਚਾ), ਜੈਇੰਦਰ ਕੌਰ (ਮਹਿਲਾ ਮੋਰਚਾ), ਸੁੱਚਾ ਰਾਮ ਲੱਧੜ (ਐਸ.ਸੀ. ਮੋਰਚਾ), ਸ. ਥਾਮਸ ਮਸੀਹ (ਘੱਟ ਗਿਣਤੀ ਫਰੰਟ), ਅਮਰਪਾਲ ਸਿੰਘ ਬੋਨੀ ਅਜਨਾਲਾ (ਓ.ਬੀ.ਸੀ. ਫਰੰਟ), ਕਰਨਲ ਜੈਬੰਸ ਸਿੰਘ (ਬੁਲਾਰੇ), ਖੁਸ਼ਵੰਤ ਰਾਏ ਗਿੱਗਾ (ਪ੍ਰੋਟੋਕਾਲ ਸਕੱਤਰ), ਹਰਦੇਵ ਸਿੰਘ ਉੱਭਾ (ਪ੍ਰੈਸ ਸਕੱਤਰ)।
ਪੰਜਾਬ ਭਾਜਪਾ ਕੋਰ ਕਮੇਟੀ: ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਸੋਮ ਪ੍ਰਕਾਸ਼, ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ, ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਚਰਨਜੀਤ ਸਿੰਘ ਅਟਵਾਲ, ਰਾਣਾ ਗੁਰਮੀਤ ਸਿੰਘ ਸੋਢੀ, ਅਮਨਜੋਤ ਕੌਰ ਰਾਮੂਵਾਲੀਆ, ਤੀਕਸ਼ਣ ਸੂਦ, ਮਨਪ੍ਰੀਤ ਬਾਦਲ, ਹਰਜੀਤ ਸਿੰਘ ਗਰੇਵਾਲ, ਕੇਵਲ ਸਿੰਘ ਢਿੱਲੋਂ, ਡਾ. ਜੰਗੀ ਲਾਲ ਮਹਾਜਨ, ਰਾਜਕੁਮਾਰ ਵੇਰਕਾ, ਦਿਨੇਸ਼ ਸਿੰਘ ਬੱਬੂ, ਜੀਵਨ ਗੁਪਤਾ, ਸਰਬਜੀਤ ਸਿੰਘ ਵਿਰਕ, ਅਵਿਨਾਸ਼ ਚੰਦਰ ਅਤੇ ਐਸ.ਪੀ.ਐਸ. ਕੋਰ ਕਮੇਟੀ ਵਿੱਚ ਸ਼ਾਮਲ ਹਨ.