ਚੇਨਈ : ਪ੍ਰਸਿੱਧ ਖੇਤੀਬਾੜੀ ਵਿਗਿਆਨੀ ਅਤੇ ਭਾਰਤ ਦੀ ਹਰੀ ਕ੍ਰਾਂਤੀ ਦੀ ਚਾਲ ਚਲਾਉਣ ਵਾਲੇ ਐਮ.ਐਸ. ਸਵਾਮੀਨਾਥਨ ਦਾ ਵੀਰਵਾਰ ਨੂੰ 98 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਸਵਾਮੀਨਾਥਨ ਇੱਕ ਉੱਘੇ ਖੇਤੀ ਵਿਗਿਆਨੀ ਸਨ ਜਿਨ੍ਹਾਂ ਨੇ ਤਾਰਾਮਣੀ, ਚੇਨਈ ਵਿੱਚ ਐਮਐਸ ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਕਾਇਮ ਕੀਤੀ ਸੀ ।

7 ਅਗਸਤ, 1925 ਨੂੰ ਤਾਮਿਲਨਾਡੂ ਦੇ ਤੰਜਾਵੁਰ ਜ਼ਿਲੇ ਵਿੱਚ ਜਨਮੇ, ਸਵਾਮੀਨਾਥਨ ਨੇ ਝੋਨੇ ਦੀਆਂ ਉੱਚ-ਉਪਜ ਵਾਲੀਆਂ ਕਿਸਮਾਂ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਜਿਸ ਨੇ ਭਾਰਤ ਦੇ ਘੱਟ ਆਮਦਨੀ ਵਾਲੇ ਕਿਸਾਨਾਂ ਨੂੰ ਵੱਧ ਝਾੜ ਦੇਣ ਵਿੱਚ ਮਦਦ ਕੀਤੀ। ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੁਆਰਾ ਉਸਨੂੰ “ਆਰਥਿਕ ਵਾਤਾਵਰਣ ਦੇ ਪਿਤਾ” ਵਜੋਂ ਜਾਣਿਆ ਜਾਂਦਾ ਸੀ।ਸਵਾਮੀਨਾਥਨ ਦੇ ਪਿੱਛੇ ਉਸ ਦੀਆਂ ਤਿੰਨ ਧੀਆਂ ਸੌਮਿਆ ਸਵਾਮੀਨਾਥਨ, ਮਧੁਰਾ ਸਵਾਮੀਨਾਥਨ ਅਤੇ ਨਿਤਿਆ ਸਵਾਮੀਨਾਥਨ ਹਨ। 1987 ਵਿੱਚ, ਸਵਾਮੀਨਾਥਨ ਨੂੰ ਉਹਨਾਂ ਦੇ ਮਹੱਤਵਪੂਰਨ ਯੋਗਦਾਨਾਂ ਦੇ ਸਨਮਾਨ ਵਿੱਚ ਪਹਿਲਾ ਵਿਸ਼ਵ ਭੋਜਨ ਪੁਰਸਕਾਰ ਦਿੱਤਾ ਗਿਆ ਸੀ। ਉਸਨੂੰ 1971 ਵਿੱਚ ਰੈਮਨ ਮੈਗਸੇਸੇ ਅਵਾਰਡ ਅਤੇ 1986 ਵਿੱਚ ਅਲਬਰਟ ਆਈਨਸਟਾਈਨ ਵਰਲਡ ਸਾਇੰਸ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀਨਾਥਨ ਦੀ ਮੌਤ ਉੱਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਟਵੀਟ ਕਰਦਿਆਂ ਲਿਖਿਆ ਹੈ

ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਨੂੰ ਤੁਸੀਂ ਅਕਸਰ ਇਹ ਨਾਅਰਾ ਮਾਰਦਿਆਂ ਜਰੂਰ ਸੁਣਿਆ ਹੋਵੇਗਾ

“ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰੋ”

” MSP ਲਾਗੂ ਕਰੋ “

2020 ਦੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਵੀ ਕਿਸਾਨਾਂ ਦੀਆਂ ਮੁੱਖ ਮੰਗਾਂ ਚ MSP ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਰਹੀ ਹੈ।

ਇਹ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਹੀ ਹਨ ਜਿਨ੍ਹਾਂ ਸਦਕਾ ਭਾਰਤ ਦੇ ਕਿਸਾਨਾਂ ਨੂੰ ਖੇਤੀਬਾੜੀ ਪੈਦਾਵਾਰ ਦੀ ਉਪਜ ਉੱਤੇ MSP

ਮਿਲਣ ਲੱਗੀ ,ਕੇਂਦਰ ਸਰਕਾਰ ਨੇ ਇਹ MSP ਭਾਵੇਂ ਅਜੇ ਅੱਧ ਅਧੂਰੇ ਰੂਪ ਚ ਲਾਗੂ ਕੀਤੀ ਹੋਈ ਹੈ ਪਰ ਜਿਨ੍ਹਾਂ ਵੀ ਇਹ ਲਾਗੂ ਹੈ ਉਸ ਨਾਲ ਕਿਸਾਨਾਂ ਨੂੰ ਆਪਣੀ ਉਪਜ ਦੇ ਖੇਤੀ ਲਾਗਤ ਦੇ ਖਰਚੇ ਤਾਂ ਮਿਲਣ ਲੱਗੇ।

ਭਾਰਤ ਦੀ ਹਰੀ ਕ੍ਰਾਂਤੀ ਦੇ ਮੋਢੀ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਕਰਨ ਵਾਲੇ ਖੇਤੀ ਵਿਗਿਆਨੀ ਐਮ ਐਸ ਸਵਾਮੀਨਾਥਨ ਦਾ

98 ਸਾਲ ਦੀ ਉਮਰ ਚ ਅੱਜ 28 ਸਿਤੰਬਰ 2023 ਨੂੰ ਚੇਨਈ ਚ ਦਿਹਾਂਤ ਹੋ ਗਿਆ ਹੈ। ਉਸ ਨੇ ਆਪਣੇ ਸ਼ਾਨਦਾਰ ਕੰਮਾਂ ਲਈ ਕਈ ਵੱਕਾਰੀ ਪੁਰਸਕਾਰ ਜਿੱਤੇ ਹਨ।

ਕੌਣ ਸੀ ਇਹ ਸਵਾਮੀਨਾਥਨ ਆਓ ਇਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ।

ਕੌਣ ਸੀ ਇਹ ਸਵਾਮੀਨਾਥਨ ?

7 ਅਗਸਤ, 1925 ਨੂੰ ਤਾਮਿਲਨਾਡੂ ਦੇ ਸ਼ਹਿਰ ਕੁੰਭਕੋਨਮ ਵਿੱਚ ਜਨਮੇ ਸਵਾਮੀਨਾਥਨ ਨੇ ਮੈਡੀਕਲ ਦੀ ਪੜ੍ਹਾਈ ਛੱਡ ਕੇ ਖੇਤੀਬਾੜੀ ਵੱਲ ਰੁਖ਼ ਕੀਤਾ

ਸੀ ਅਤੇ ਉਨ੍ਹਾਂ ਦੀ ਪਛਾਣ ਇੱਕ ਖੇਤੀ ਵਿਗਿਆਨੀ ਵਜੋਂ ਹੋਈ । 1999 ਵਿੱਚ ਉਨ੍ਹਾਂ ਨੇ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ‘ਤੇ ਐਮਐਸ ਸਵਾਮੀਨਾਥਨ ਨੇ ਫੈਸਲਾ ਕੀਤਾ ਕਿ ਉਹ ਬੱਚਿਆਂ, ਖਾਸ ਕਰਕੇ ਗਰੀਬਾਂ ਲਈ ਕੁਝ ਕਰਨਾ ਚਾਹੁੰਦੇ ਹਨ ਇਸ ਲਈ ਉਨ੍ਹਾਂ ਨੇ ਐਮਐਸ ਸਵਾਮੀਨਾਥਨ ਰਿਸਰਚ ਫਾਊਂਡੇਸ਼ਨ (ਐਮਐਸਐਸਆਰਐਫ) ਕਾਇਮ ਕੀਤੀ ਜਿਸ ਦਾ ਮੁੱਖ ਉਦੇਸ਼

‘ਹਰ ਬੱਚਾ ਇੱਕ ਵਿਗਿਆਨੀ’ ਬਣਾਉਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ।

ਕੈਰੀਅਰ ਦੀ ਸ਼ੁਰੂਆਤ

ਸਵਾਮੀਨਾਥਨ ਨੇ ਆਪਣੀ ਮੁਢਲੀ ਸਿਖਿਆ ਕੁੰਬਕੋਨਮ ਦੇ ਕੈਥੋਲਿਕ ਲਿਟਲ ਫਲਾਵਰ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਸੀ ਜਿੱਥੋਂ ਉਨ੍ਹਾਂ ਨੇ 15 ਸਾਲ ਦੀ ਉਮਰ ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਨੇ ਜੀਵ ਵਿਗਿਆਨ ਚ ਆਪਣੀ ਅੰਡਰ ਗਰੈਜੂਏਟ ਦੀ ਡਿਗਰੀ ਪੂਰੀ ਕਰਕੇ ਖੇਤੀਬਾੜੀ ਅਤੇ ਜੈਨੇਟਿਕਸ ਵਿਗਿਆਨ ਚ ਉੱਚ ਸਿਖਿਆ ਹਾਸਲ ਕੀਤੀ।

ਸਵਾਮੀਨਾਥਨ ਦੇ ਖੋਜ ਕਾਰਜ

ਸਵਾਮੀਨਾਥਨ ਜੀ ਨੇ ਖੋਜ ਖੇਤਰ ਚ ਆਪਣਾ ਕਰੀਅਰ 1949 ਵਿੱਚ ਆਲੂ, ਕਣਕ, ਚਾਵਲ ਅਤੇ ਜੂਟ ਦੇ ਜੈਨੇਟਿਕਸ ‘ਤੇ ਖੋਜ ਕਰਕੇ ਸ਼ੁਰੂ ਕੀਤਾ ਸੀ।

1952 ਚ ਉਨ੍ਹਾਂ ਨੇ ਕੈਮਬ੍ਰਿਜ ਯੂਨੀਵਰਸਿਟੀ ਤੋਂ ਜੈਨੇਟਿਕਟਿਟਸ ਚ ਪੀਐਚਡੀ ਕੀਤੀ

ਅਕਤੂਬਰ 1954 ਵਿੱਚ, ਉਨ੍ਹਾਂ ਨੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ (ਆਈ.ਏ.ਆਰ.ਆਈ.) ਵਿੱਚ ਸਹਾਇਕ ਸਾਇਟੋਜੈਨੇਟਿਕਸ ਵਜੋਂ ਕੰਮ ਕੀਤਾ

1960 ਦੇ ਦਹਾਕੇ ਵਿੱਚ, ਜਦੋਂ ਭਾਰਤ ਅਨਾਜ਼ ਪੱਖੋਂ ਥੁੜ ਦਾ ਸਾਹਮਣਾ ਕਰ ਰਿਹਾ ਸੀ ਤਾਂ ਉਸ ਮੌਕੇ ਸਵਾਮੀਨਾਥਨ ਨੇ ਨੌਰਮਨ ਬੋਰਲੌਗ ਅਤੇ ਹੋਰ ਵਿਗਿਆਨੀਆਂ ਨਾਲ ਮਿਲ ਕੇ ਕਣਕ ਦੀਆਂ ਉੱਚ ਉਪਜ ਵਾਲੀਆਂ ਕਿਸਮਾਂ ਦੇ ਬੀਜ ਵਿਕਸਿਤ ਕੀਤੇ।

ਉਨ੍ਹਾਂ ਦੀ ਸਮੁੱਚੀ ਟੀਮ ਨੇ ਭਾਰਤ ਵਿੱਚ ਪਰੰਪਰਾਗਤ ਖੇਤੀਬਾੜੀ ਤੋਂ ਹਟ ਕੇ ਬੀਜਾਂ ਦੀਆਂ ਉੱਚ-ਉਪਜ ਵਾਲੀਆਂ ਕਿਸਮਾਂ ਅਤੇ ਖੇਤੀ ਤਕਨੀਕਾਂ ਨੂੰ ਅੱਗੇ ਵਧਾਇਆ ਭਾਰਤ ਵਿੱਚ ਹਰੀ ਕ੍ਰਾਂਤੀ ਆਈ ਅਤੇ ਸਵਾਮੀਨਾਥਨ ਨੂੰ ਹਰੀ ਕ੍ਰਾਂਤੀ ਦਾ ਪਿਤਾਮਾ ਕਿਹਾ ਜਾਣ ਲੱਗਾ

ਜਿੱਥੇ ਬਹੁਤ ਸਾਰੇ ਵਿਦਵਾਨ ਭਾਰਤ ਦੇ ਖੇਤੀ ਉਤਪਾਦਨ ਲਈ ਵਰਦਾਨ ਵਜੋਂ ਹਰੀ ਕ੍ਰਾਂਤੀ ਦੇ ਹੱਕ ਵਿੱਚ ਸਨ, ਉੱਥੇ ਕੁਝ ਹੋਰ ਵਿਦਵਾਨ ਖਾਦਾਂ ਅਤੇ ਕੀਟਨਾਸ਼ਕਾਂ ਦੇ ਨਾਲ ਕੀਤੀ ਉੱਚ ਪੈਦਾਵਾਰ ਦੇ ਵਿਰੋਧੀ ਵੀ ਸੀ,ਜਿਸ ਲਈ ਉਨ੍ਹਾਂ ਦੇ ਖੋਜ ਕੰਮਾਂ ਦੀ ਅਲੋਚਨਾ ਹੋਈ।

ਸਵਾਮੀਨਾਥਨ ਨੇ ਵੱਖ-ਵੱਖ ਖੇਤੀਬਾੜੀ ਖੋਜ ਪ੍ਰਯੋਗਸ਼ਾਲਾਵਾਂ ਵਿੱਚ ਪ੍ਰਸ਼ਾਸਨਿਕ ਅਹੁਦਿਆਂ ‘ਤੇ ਕੰਮ ਕੀਤਾ ਹੈ। ਉਸਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਬਾਅਦ ਵਿੱਚ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾਨ ਦੇ ਡਾਇਰੈਕਟਰ ਜਨਰਲ ਵਜੋਂ ਸੇਵਾ ਕੀਤੀ।

ਉਸਨੇ 1979 ਵਿੱਚ ਖੇਤੀਬਾੜੀ ਮੰਤਰਾਲੇ ਦੇ ਪ੍ਰਮੁੱਖ ਸਕੱਤਰ ਵਜੋਂ ਵੀ ਕੰਮ ਕੀਤਾ।

1988 ਵਿੱਚ, ਐਮਐਸ ਸਵਾਮੀਨਾਥਨ ਕੁਦਰਤ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਅੰਤਰਰਾਸ਼ਟਰੀ ਯੂਨੀਅਨ ਦੇ ਪ੍ਰਧਾਨ ਬਣੇ।

ਸਵਾਮੀਨਾਥਨ ਨੇ ਖੇਤੀਬਾੜੀ ਵਿਗਿਆਨ ਦੇ ਖੇਤਰ ਵਿੱਚ ਆਪਣੇ ਯੋਗਦਾਨ ਲਈ ਕਈ ਪੁਰਸਕਾਰ ਅਤੇ ਪ੍ਰਸ਼ੰਸਾ ਪ੍ਰਾਪਤ ਕੀਤੀ

ਉਨ੍ਹਾਂ ਨੂੰ 1961 ਵਿੱਚ ਸ਼ਾਂਤੀ ਸਵਰੂਪ ਭਟਨਾਗਰ ਅਵਾਰਡ

1971 ਚ ਰੈਮਨ ਮੈਗਸੇਸੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

1986 ਵਿੱਚ ਅਲਬਰਟ ਆਈਨਸਟਾਈਨ ਵਿਸ਼ਵ ਵਿਗਿਆਨ ਪੁਰਸਕਾਰ ਦਿੱਤਾ ਗਿਆ।

ਭਾਰਤ ਸਰਕਾਰ ਨੇ ਉਨ੍ਹਾਂ ਨੂੰ 1967 ਵਿੱਚ ਪਦਮ ਸ਼੍ਰੀ ਅਤੇ

1972 ਵਿੱਚ ਪਦਮ ਭੂਸ਼ਣ ਅਤੇ

1989 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ।

ਸਵਾਮੀਨਾਥਨ ਨੂੰ 1987 ਚ ਪਹਿਲਾ ਵਿਸ਼ਵ ਭੋਜਨ ਇਨਾਮ ਵੀ ਦਿੱਤਾ ਗਿਆ

1925 ਨੂੰ ਕੁੰਬਕੋਨਮ ਵਿੱਚ ਜਨਮੇ ਸਵਾਮੀਨਾਥਨ ਨੇ 1943 ਦੇ ਮਹਾਨ ਬੰਗਾਲ ਕਾਲ ਦੇ ਗਵਾਹ ਰਹੇ ਹਨ ਜਿਸ ਕਾਲ ਦੌਰਾਨ 2 ਤੋਂ 3 ਮਿਲੀਅਨ ਲੋਕਾਂ ਦੀ ਭੁੱਖਮਰੀ ਕਾਰਨ ਮੌਤ ਹੋ ਗਈ ਸੀ। ਇਹ ਭਿਆਨਕ ਤਰਾਸਦੀ ਤੋਂ ਬਾਅਦ ਸਵਾਮੀਨਾਥਨ ਨੇ ਮੈਡੀਕਲ ਦੀ ਪੜ੍ਹਾਈ ਛੱਡ ਕੇ ਖੇਤੀਬਾੜੀ ਖੇਤਰ ਵੱਲ ਰੁਖ ਕੀਤਾ ਸੀ।

ਸਵਾਮੀਨਾਥਨ ਦੀ ਹਰੀ ਕ੍ਰਾਂਤੀ ਚ ਭੂਮਿਕਾ

1960 ਦੇ ਦਹਾਕੇ ਦੌਰਾਨ ਜਦੋਂ ਉਸ ਦੇਸ਼ ਨੂੰ ਵਿਆਪਕ ਕਾਲ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਭਾਰਤ ਵਿੱਚ ਉੱਚ-ਉਪਜ ਵਾਲੀਆਂ ਕਣਕ ਅਤੇ ਚੌਲਾਂ ਦੀਆਂ ਕਿਸਮਾਂ ਨੂੰ ਵਿਕਸਤ ਕਰਨ ਅਤੇ ਉਹਨਾਂ ਦੀ ਸ਼ੁਰੂਆਤ ਕਰਨ ਲਈ ਅਗਵਾਈ ਕੀਤੀ ਗਈ ਸੀ। ਕੁਝ ਸਾਲਾਂ ਵਿੱਚ ਕਣਕ ਦਾ ਉਤਪਾਦਨ ਦੁੱਗਣਾ ਹੋ ਗਿਆ ਹੈ, ਜਿਸ ਨਾਲ ਦੇਸ਼ ਨੂੰ ਆਤਮ-ਨਿਰਭਰ ਬਣਾਇਆ ਗਿਆ ਹੈ ਅਤੇ ਲੱਖਾਂ ਲੋਕਾਂ ਨੂੰ ਅਤਿਅੰਤ ਭੋਜਨ ਦੀ ਕਮੀ ਤੋਂ ਬਚਾਇਆ ਗਿਆ ਹੈ

1947 ਵਿੱਚ, ਜਦੋਂ ਭਾਰਤ ਆਜ਼ਾਦ ਹੋਇਆ ਸੀ ਉਸ ਮੌਕੇ ਭਾਰਤ ਇੱਕ ਸਾਲ ਵਿੱਚ ਲਗਭਗ 6 ਮਿਲੀਅਨ ਟਨ ਕਣਕ ਪੈਦਾ ਕਰ ਰਹੇ ਸੀ। 1962 ਤੱਕ, ਕਣਕ ਦਾ ਉਤਪਾਦਨ 10 ਮਿਲੀਅਨ ਟਨ ਪ੍ਰਤੀ ਸਾਲ ਹੋ ਗਿਆ। ਪਰ 1964 ਅਤੇ 1968 ਦੇ ਵਿਚਕਾਰ, ਕਣਕ ਦਾ ਸਾਲਾਨਾ ਉਤਪਾਦਨ ਲਗਭਗ 10 ਮਿਲੀਅਨ ਟਨ ਤੋਂ ਵਧ ਕੇ ਲਗਭਗ 17 ਮਿਲੀਅਨ ਟਨ ਹੋ ਗਿਆ… ਇਹ ਉਤਪਾਦਨ ਵਿੱਚ ਇੱਕ ਮਾਤਰਾ ਵਿੱਚ ਉਛਾਲ ਸੀ, ਅਤੇ ਇਸੇ ਕਰਕੇ, ਇਸਨੂੰ ਇੱਕ ਕ੍ਰਾਂਤੀਕਾਰੀ ਕਦਮ ਕਿਹਾ ਗਿਆ ਸੀ। ਇਸ ਨੇ ਬਹੁਤ ਜ਼ਿਆਦਾ ਵਿਸ਼ਵਾਸ ਪੈਦਾ ਕੀਤਾ ਕਿਉਂਕਿ ਉਹ ਦਿਨ ਸਨ ਜਦੋਂ ਭਾਰਤੀ ਕਿਸਾਨਾਂ ਨੂੰ ਬਹੁਤ ਹੀ ਪ੍ਰਮੁੱਖ ਅਧਿਕਾਰੀਆਂ ਦੁਆਰਾ ਬੰਦ ਕਰ ਦਿੱਤਾ ਗਿਆ ਸੀ।ਇਸ ਸਮੇਂ ਦੌਰਾਨ ਭਾਰਤ ਨੂੰ ਅਮਰੀਕਾ ਤੋਂ PL480 ਕਣਕ ‘ਤੇ ਨਿਰਭਰ ਰਹਿਣਾ ਪਿਆ। 1966 ਵਿੱਚ, ਇੱਕ ਸਾਲ ਜਿਸ ਵਿੱਚ ਗੰਭੀਰ ਸੋਕਾ ਵੀ ਪਿਆ, 10 ਮਿਲੀਅਨ ਟਨ PL480 ਕਣਕ ਆਯਾਤ ਕੀਤੀ ਗਈ ਸੀ।

ਸਵਾਮੀਨਾਥਨ ਨੇ MSP ਫਾਰਮੂਲਾ ਲਿਆਂਦਾ

2004 ਤੋਂ 2006 ਤੱਕ ਉਹ ਕਿਸਾਨਾਂ ‘ਤੇ ਕੌਮੀ ਕਮਿਸ਼ਨ ਦੇ ਮੁਖੀ ਰਹੇ। ਇਸ ਸਮੇ ਦੌਰਾਨ ਉਨ੍ਹਾਂ ਨੇ ਖੇਤੀਬਾੜੀ ਦੀ ਉਪਜ ਅਤੇ ਲਾਗਤ ਦੇ ਮਾਪਦੰਡਾਂ ਦੇ ਆਧਾਰ ਉੱਤੇ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀ ਪੈਦਾਵਾਰ ਉੱਤੇ MSP

ਫਾਰਮੂਲਾ ਲਾਗੂ ਕਰਨ ਦੀਆਂ ਸਿਫ਼ਾਰਸਾਂ ਕੀਤੀਆਂ । MSP ਤੋਂ ਭਾਵ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਜਿਸ ‘ਤੇ ਕਿਸਾਨ ਸਰਕਾਰ ਨੂੰ ਆਪਣੀਆਂ ਫ਼ਸਲਾਂ ਵੇਚਦੇ ਹਨ, ਉਤਪਾਦਨ ਦੀ ਔਸਤ ਲਾਗਤ ਤੋਂ ਘੱਟੋ-ਘੱਟ 50 ਪ੍ਰਤੀਸ਼ਤ ਵੱਧ ਮੁੱਲ ਮਿਲਣਾ ਚਾਹੀਦਾ ਹੈ

Spread the love