ਦਿੱਲੀ: ਤਿੰਨ ਰਾਜਾਂ ਦੀਆਂ ਚੋਣਾਂ ਨੂੰ ਲੈਕੇ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਦੇਰ ਰਾਤ ਤੱਕ ਦਿੱਲੀ ਚ  ਹੋਈ । ਮੀਟਿੰਗ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਪਾਰਟੀ ਪ੍ਰਧਾਨ ਜੇਪੀ ਨੱਢਾ,ਗ੍ਰਹਿ ਮੰਤਰੀ ਅਮਿਤ ਸ਼ਾਹ ,ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਫੜਨਵੀਸ,ਰਾਜਸਥਾਨ ਤੋਂ ਵਸੂੰਧਰਾ ਰਾਜੇ ਸਮੇਤ ਕੇਂਦਰੀ ਕੋਰ ਕਮੇਟੀ ਦੇ ਬਾਕੀ ਮੈਂਬਰ ਵੀ ਹਾਜ਼ਰ ਸਨ।

ਜਾਣਕਾਰੀ ਅਨੁਸਾਰ ਮੀਟਿੰਗ ਚ ਰਾਜਸਥਾਨ ਦੀਆਂ 200 ਵਿਧਾਨ ਸਭਾ ਸੀਟਾਂ ਵਿੱਚੋਂ ਲਗਭਗ 65-70 ਸੀਟਾਂ ਉੱਤੇ ਬਣੀ ਸਹਿਮਤੀ ਬਣਨ ਦੀ ਸੂਚਨਾ ਹੈ। 

ਰਾਜਸਥਾਨ ਲਈ ਪਹਿਲੀ ਸੂਚੀ ਕਿਸੇ ਵੀ ਸਮੇਂ ਜਾਰੀ ਕੀਤੀ ਜਾ ਸਕਦੀ ਹੈ। ਇਸ ਵਿਚ ਕਈ ਸੰਸਦ ਮੈਂਬਰਾਂ ਦੇ ਨਾਂ ਵੀ ਹੋ ਸਕਦੇ ਹਨ। ਮੀਟਿੰਗ ਵਿੱਚ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਸੂਬਾ ਪ੍ਰਧਾਨ ਸੀਪੀ ਜੋਸ਼ੀ ਵੀ ਸ਼ਾਮਲ ਹੋਏ।

ਭਾਜਪਾ ਰਾਜਸਥਾਨ ਦੀ ਪਹਿਲੀ ਸੂਚੀ ਵਿੱਚ ਏ ਅਤੇ ਡੀ ਸ਼੍ਰੇਣੀ ਦੀਆਂ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਏ ਸ਼੍ਰੇਣੀ ਦੀਆਂ 29 ਸੀਟਾਂ ‘ਤੇ ਭਾਜਪਾ ਸਭ ਤੋਂ ਮਜ਼ਬੂਤ ​​ਅਤੇ ਡੀ ਸ਼੍ਰੇਣੀ ਦੀਆਂ 19 ਸੀਟਾਂ ‘ਤੇ ਸਭ ਤੋਂ ਕਮਜ਼ੋਰ ਹੈ। ਭਾਜਪਾ ਪਿਛਲੀਆਂ 3 ਚੋਣਾਂ ਤੋਂ ਏ ਸ਼੍ਰੇਣੀ ਦੀਆਂ ਸੀਟਾਂ ਜਿੱਤਦੀ ਆ ਰਹੀ ਹੈ। ਦੂਜੇ ਪਾਸੇ ਭਾਜਪਾ ਨੇ ਮੱਧ ਪ੍ਰਦੇਸ਼ ਤੋਂ 79 ਅਤੇ ਛੱਤੀਸਗੜ੍ਹ ਤੋਂ 21 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।

Spread the love