ED ਅੱਜ ਸਵੇਰੇ ਸੰਜੇ ਸਿੰਘ ਦੇ ਘਰ ਟੀਮ ਨੇ ਮਾਰਿਆ ਸੀ ਛਾਪਾ

ਸਵੇਰੇ 7 ਵਜੇ ਸੰਜੇ ਸਿੰਘ ਦੇ ਘਰ ਪਹੁੰਚੀ ਸੀ ED ਟੀਮ

ਕਥਿਤ ਸ਼ਰਾਬ ਘੁਟਾਲਾ ਮਾਮਲੇ ‘ਚ ਕੀਤੀ ਪੁਛਗਿੱਛ ਤੋਂ ਬਾਅਦ ਸੰਜੇ ਸਿੰਘ ਨੂੰ ਲਿਆ ਹਿਰਾਸਤ ‘ਚ ਲਿਆ

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਨਵੀਂ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ।

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਬਾਅਦ ਇਸ ਮਾਮਲੇ ‘ਚ ਇਹ ਦੂਜੀ ਹਾਈ-ਪ੍ਰੋਫਾਈਲ ਗ੍ਰਿਫਤਾਰੀ ਹੈ।

ਇਹ ਗ੍ਰਿਫਤਾਰੀ ਇਸ ਮਾਮਲੇ ਦੇ ਸਿਲਸਿਲੇ ‘ਚ ‘ਆਪ’ ਦੇ ਰਾਜ ਸਭਾ ਸਾਂਸਦ ਦੇ ਘਰ ‘ਤੇ ਈਡੀ ਵੱਲੋਂ ਛਾਪੇਮਾਰੀ ਕਰਨ ਤੋਂ ਕੁਝ ਘੰਟੇ ਬਾਅਦ ਹੋਈ ਹੈ।

ਸੰਜੇ ਸਿੰਘ ਸਿੰਘ ਨੇ ਦੱਸਿਆ ਬਿਨਾਂ ਕਿਸੇ ਆਧਾਰ ਦੇ ਕਥਿਤ ਸ਼ਰਾਬ ਘੁਟਾਲੇ ਦਾ ਨਾਂ ਲੈ ਕੇ ਉਸ ਦੇ ਜਨਤਕ ਅਕਸ ਨੂੰ ਢਾਹ ਲਾਉਣਾ ਅਤੇ ਉਸ ਨੂੰ ਬਦਨਾਮ ਕਰਨਾ।

ਉਨ੍ਹਾਂ ਦਾ ਨਾਂ ਦਿਨੇਸ਼ ਅਰੋੜਾ ਦੇ ਬਿਆਨਾਂ ਦੇ ਆਧਾਰ ‘ਤੇ ਜੋੜਿਆ ਗਿਆ ਸੀ। ‘ਆਪ’ ਆਗੂ ਨੇ ਅੱਗੇ ਦੋਸ਼ ਲਾਇਆ ਕਿ ਅਫਸਰਾਂ ਨੇ ਉਸ ਦੇ ਜਨਤਕ ਅਕਸ ਨੂੰ ਖਰਾਬ ਕਰਨ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਉਣ ਦੀ ਮੰਗ ਕੀਤੀ।

ਉਸਨੇ ਅੱਗੇ ਕਿਹਾ ਕਿ ਉਸਨੇ ਪਹਿਲਾਂ ਹੀ ਸਬੰਧਤ ਅਧਿਕਾਰੀਆਂ ਨੂੰ ਖੁੱਲੇ ਅਤੇ ਜਨਤਕ ਮੁਆਫੀ ਮੰਗਣ ਲਈ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ।

ਈਡੀ ਦੇ ਸੂਤਰਾਂ ਅਨੁਸਾਰ ‘ਆਪ’ ਆਗੂ ਦਾ ਨਾਂ ਈਡੀ ਦੀ ਚਾਰਜਸ਼ੀਟ ‘ਚ ਚਾਰ ਵਾਰ ਆਇਆ ਹੈ

ਆਪ’ ਵਰਕਰ ਸੰਜੇ ਸਿੰਘ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ,

ਗ੍ਰਿਫਤਾਰੀ ਨੂੰ ਲੈ ਕੇ ਕੇਂਦਰ ਵਿਰੁੱਧ ਨਾਅਰੇਬਾਜ਼ੀ ਕੀਤੀ

ਦਿੱਲੀ ਸ਼ਰਾਬ ਨੀਤੀ ਕੇਸ ਦੇ ਸਬੰਧ ਵਿਚ ‘ ਆਪ’ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਨਾਟਕੀ ਗ੍ਰਿਫਤਾਰੀ ਦੇ ਵਿਚਕਾਰ , ਪਾਰਟੀ ਦੇ ਵਰਕਰ ਅਤੇ ਉਨ੍ਹਾਂ ਦੇ ਹਮਾਇਤੀ ਬੁੱਧਵਾਰ ਨੂੰ ਰਾਸ਼ਟਰੀ ਵਿਚ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਅਤੇ ਉਨ੍ਹਾਂ ਨੇ ਸੰਜੇ ਸਿੰਘ ਦੇ ਸਮਰਥਨ ਵਿੱਚ ਨਾਅਰੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ| ਸੰਜੇ ਸਿੰਘ ਨੂੰ ਦਿੱਲੀ ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਤੋਂ ਬਾਅਦ, ਈਡੀ ਨੇ ਨਵੀਂ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਬਾਅਦ ਇਸ ਮਾਮਲੇ ‘ਚ ਇਹ ਦੂਜੀ ਹਾਈ-ਪ੍ਰੋਫਾਈਲ ਗ੍ਰਿਫਤਾਰੀ ਹੈ।

Spread the love