ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੱਧਮਗ੍ਰਾਮ ਨਗਰਪਾਲਿਕਾ ਵਿੱਚ ਕਥਿਤ ਭਰਤੀ ਘੁਟਾਲੇ ਦੇ ਸਬੰਧ ਵਿੱਚ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਖੁਰਾਕ ਅਤੇ ਸਪਲਾਈ ਮੰਤਰੀ ਰਥਿਨ ਘੋਸ਼ ਦੀ ਰਿਹਾਇਸ਼ ‘ਤੇ ਛਾਪਾ ਮਾਰਿਆ।

ਸੂਤਰਾਂ ਦੇ ਅਨੁਸਾਰ ਈਡੀ ਨੇ ਉੱਤਰੀ 24 ਪਰਗਨਾ ਜ਼ਿਲ੍ਹਾ ਅਤੇ ਕੋਲਕਾਤਾ ਸਮੇਤ ਰਾਜ ਵਿੱਚ ਘੋਸ਼ ਨਾਲ ਜੁੜੇ ਇੱਕ ਦਰਜਨ ਤੋਂ ਵੱਧ ਸਥਾਨਾਂ ਨੂੰ ਕਵਰ ਕੀਤਾ ਗਿਆ ਹੈ। ਘੋਸ਼ ਮੱਧਮਗ੍ਰਾਮ ਨਗਰਪਾਲਿਕਾ ਦੇ ਸਾਬਕਾ ਚੇਅਰਮੈਨ ਹਨ ਅਤੇ ਉਨ੍ਹਾਂ ‘ਤੇ ਸਰਕਾਰੀ ਨੌਕਰੀਆਂ ਲਈ ਅਯੋਗ ਉਮੀਦਵਾਰਾਂ ਦੀ ਭਰਤੀ ਲਈ ਕਥਿਤ ਘੁਟਾਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਬੰਗਾਲ ਦੇ ਮੰਤਰੀ ‘ਤੇ ਛਾਪੇਮਾਰੀ ਦੀ ਖਬਰ 2 ਅਕਤੂਬਰ ਅਤੇ 3 ਅਕਤੂਬਰ ਨੂੰ ਨਵੀਂ ਦਿੱਲੀ ਵਿਚ ਟੀਐਮਸੀ ਦੇ ਚੋਟੀ ਦੇ ਨੇਤਾਵਾਂ ਵੱਲੋਂ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਤੋਂ ਕੁਝ ਦਿਨ ਬਾਅਦ ਆਈ ਹੈ।

Spread the love