ਗੰਗਟੋਕ : ਬੁੱਧਵਾਰ ਤੜਕੇ ਸਿੱਕਮ ਵਿੱਚ ਅਚਾਨਕ ਆਏ ਹੜ੍ਹਾਂ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਫੌਜ ਦੇ ਛੇ ਜਵਾਨ ਵੀ ਸ਼ਾਮਲ ਹਨ|

ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਸਿੱਕਮ ‘ਚ ਆਏ ਹੜ੍ਹ ‘ਚ 19 ਲੋਕ ਮਾਰੇ ਗਏ ਹਨ ਅਤੇ 103 ਲਾਪਤਾ ਹਨ । ਲਾਪਤਾ ਲੋਕਾਂ ਦੀ ਭਾਲ ਹੁਣ ਤੀਸਤਾ ਨਦੀ ਦੇ ਹੇਠਾਂ ਵਾਲੇ ਖੇਤਰਾਂ ‘ਤੇ ਕੇਂਦਰਿਤ ਹੈ । ਸਿੱਕਮ ਵਿੱਚ ਲਾਪਤਾ 16 ਸੈਨਿਕਾਂ ਨੂੰ ਲੱਭਣ ਲਈ ਖੋਜ ਅਤੇ ਬਚਾਅ ਯਤਨ ਜਾਰੀ ਹਨ। ਇਸ ਤੋਂ ਪਹਿਲਾਂ ਬੁੱਧਵਾਰ ਸ਼ਾਮ ਨੂੰ ਸ਼ੁਰੂਆਤੀ 23 ਲਾਪਤਾ ਸੈਨਿਕਾਂ ਵਿੱਚੋਂ ਇੱਕ ਨੂੰ ਜ਼ਿੰਦਾ ਬਰਾਮਦ ਕਰ ਲਿਆ ਗਿਆ ਸੀ।

ਸਿੱਕਮ ਦੇ ਮੁੱਖ ਸਕੱਤਰ ਵਿਜੇ ਭੂਸ਼ਣ ਪਾਠਕ ਨੇ ਕਿਹਾ, “ਚੈੱਕਪੋਸਟ ਦੇ ਉਪਲਬਧ ਅੰਕੜਿਆਂ ਅਨੁਸਾਰ, ਲਾਚੇਨ ਅਤੇ ਲਾਚੁੰਗ ਵਿੱਚ ਲਗਭਗ 3000 ਲੋਕ ਫਸੇ ਹੋਏ ਹਨ। 700-800 ਡਰਾਈਵਰ ਉੱਥੇ ਫਸੇ ਹੋਏ ਹਨ। ਮੋਟਰਸਾਈਕਲਾਂ ‘ਤੇ ਉੱਥੇ ਗਏ 3150 ਲੋਕ ਵੀ ਉੱਥੇ ਫਸੇ ਹੋਏ ਹਨ… ਫੌਜ ਅਤੇ ਹਵਾਈ ਸੈਨਾ ਦੇ ਹੈਲੀਕਾਪਟਰਾਂ ਨਾਲ ਸਾਰਿਆਂ ਨੂੰ ਬਾਹਰ ਕੱਢਿਆ ਜਾਵੇਗਾ।”

ਮਾਂਗਨ ਜ਼ਿਲ੍ਹੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 17 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸੇ ਤਰ੍ਹਾਂ ਗੰਗਟੋਕ ਵਿੱਚ ਪੰਜ ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ 22 ਲਾਪਤਾ ਹਨ। ਪਾਕਯੋਂਗ ਜ਼ਿਲੇ ‘ਚ 6 ਫੌਜੀ ਜਵਾਨਾਂ ਸਮੇਤ 10 ਮੌਤਾਂ ਦੀ ਪੁਸ਼ਟੀ ਹੋਈ ਹੈ ਜਦਕਿ 59 ਲੋਕ ਲਾਪਤਾ ਹਨ।

Spread the love